ਪੁਸਤਕ ਰੀਵੀਊ -ਬਚਨ ਸਿੰਘ ਐਮ. ਏ. | ਪੰਜਾਬੀ ਭਾਸ਼ਾ ਦਾ ਵਿਕਾਸ ' ਲੇਖਕ-ਦੁਨੀ ਚੰਦਰ ਐਮ. ਏ., ਪੀ. ਈ. ਐਸ. (ਰੀਟਾਇਰਡ) ਸ੍ਰੀ ਦੁਨੀ ਚੰਦਰ ਦੀ ਪੁਸਤਕ “ਪੰਜਾਬੀ ਭਾਸ਼ਾ ਦਾ ਵਿਕਾਸ’ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਕ ਨਿੱਗਰ ਵਾਧਾ ਹੈ । ਇਸ ਵਿਸ਼ੇ ਤੇ ਅਗੇ ਵੀ ਕਈ ਇਕ ਵਿਦਵਾਨਾਂ ਨੇ ਸ਼ਲਾਘਾਯੋਗ ਘਾਲਣਾ ਘਾਲੀ ਹੈ, ਜਿਵੇਂ ਕਿ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ ਅਤੇ ਪ੍ਰੋਫੈਸਰ ਅਰੁਨ ਪਰ ਦੁਨੀ ਚੰਦਰ ਜੀ ਦੀ ਇਹ ਪੁਸਤਕ ਅਪਣੀ ਵੰਨਗੀ ਦੀ ਇਕ ਕ੍ਰਿਤ ਹੈ, ਵਿਦਵਾਨ ਲੇਖਕ ਨੇ ਭਾਸ਼ਾ-ਚਿਗਿਆਨ ਸੰਬੰਧੀ ਹਰ ਵਿਸ਼ਯ ਨੂੰ ਬੜੇ ਵਿਗਿਆਨਿਕ ਢੰਗ ਨਾਲ ਨਿਭਾਇਆ ਹੈ । ਭਾਵੇਂ ਪੁਸਤਕ ਦਾ ਨਾਂ ਪੰਜਾਬੀ ਭਾਸ਼ਾ ਦਾ ਵਿਕਾਸ ਹੈ ਪਰ ਲੇਖਕ ਨੇ ਬੋਲੀ ਦਾ ਕੇਵਲ ਵਿਕਾਸ ਹੀ ਨਹੀਂ ਦਸਿਆ ਸਗੋਂ ਲਗਦੇ ਹਥ ਪੰਜਾਬੀ ਵਰਣਾਂ ਦੀ ਉਤਪਤੀ ਦਸਦੇ ਹੋਏ ਉਨ੍ਹਾਂ ਦਾ ਨਿਕਾਸ-ਸੋਮਾ ਬੜੇ ਸੰਤੋਖ-ਜਨਕ ਤੇ ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਨਿਰੂਪਤ ਕੀਤਾ ਹੈ । ਲੇਖਕ ਨੇ ਭਾਰਤ-ਯੂਰਪੀ ਭਾਸ਼ਾਵਾਂ ਤੋਂ ਚਲ ਕੇ ਇਸ ਪਰਿਵਾਰ ਦੀਆਂ ਸਾਰੀਆਂ ਬੋਲੀਆਂ ਦੇ ਸਵਰਾਂ ਤੇ ਵਿਅੰਜਨਾਂ ਬਾਰੇ ਗਿਆਨ ਦੇਦੇ ਹੋਏ ਇਨ੍ਹਾਂ ਦੀ ਸਾਂਝ ਦੱਸੀ ਹੈ ਅਤੇ ਇਨ੍ਹਾਂ ਦਾ ਸੰਜੰਗਾਤਮਕ ਹੋਣਾ ਦਸਿਆ ਹੈ ਭਾਰਤ ਦੀ ਆਰਭਾਸ਼ਾ ਦਾ ਸਭ ਤੋਂ ਪੁਰਾਣਾ ਸਰੂਪ ਲੇਖਕ ਰਿਗਵੇਦ ਦੀ ਭਾਸ਼ਾ ਮੰਨਦੇ ਹਨ । ਇਹ ਵੈਦਿਕ ਭਾਸ਼ਾ ਸੰਸਕ੍ਰਿਤ ਨਾਲੋਂ ਭਿੰਨ ਦਸੀ ਗਈ ਹੈ । ਸੰਸਕ੍ਰਿਤ ਮਗਰੋਂ ਪ੍ਰਾਕ੍ਰਿਤਾਂ ਦਾ ਸਮਾਂ ਦਸ ਕੇ ਪਹਿਲੀ ਪ੍ਰਕ੍ਰਿਤ ਪਾਲੀ ਅਤੇ ਫੇਰ ਅਪਭੰਸ਼ ਉਤੇ ਚਾਨਣਾ ਪਾਉਂਦੇ ਹੋਏ ਗਰੀਅਸਨ ਦੇ ਇਸ ਕਥਨ ਦੀ ਪ੍ਰੋੜਤਾ ਕੀਤੀ ਹੈ ਕਿ ਹਰ ਵਰਤਮਾਨ ਭਾਰਤੀ ਬੋਲੀ ਕਿਸੇ ਨਾ ਕਿਸੇ ਅਪਭਰੰਸ਼ ਤੋਂ ਨਿਕਲੀ ਹੈ । ਲੇਖਕ ਦਾ ਵਿਚਾਰ ਹੈ ਕਿ ਜਿਵੇਂ ਸਾਰੀਆਂ ਪ੍ਰਾਕ੍ਰਿਤਾਂ ਵਿਚੋਂ ਪਾਲੀ ਪ੍ਰਾਕ੍ਰਿਤ ਪਰਧਾਨ ਸੀ ਇਵੇਂ ਹੀ ਸਾਰੀਆਂ ਅਪਭਰੰਸ਼ਾਂ ਵਿਚੋਂ ਸ਼ੋਰਸੈਨੀ ਅਪਭਰੰਸ਼ ਮਹਾਨ ਸੀ । ਇਹੋ ਅਪਭਰੰਸ਼ ਸਾਡੀ ਬੋਲੀ ਪੰਜਾਬੀ ਦਾ ਨਿਕਾਸ-ਸੋਮਾ ਹੈ । ਇਉਂ ਪੰਜਾਬੀ ਦਾ ਨਿਕਾਸ-ਸੋਮਾ ਮਿਥ ਕੇ ਲੇਖ਼ਕ ਨੇ ਇਸ ਦਾ ਵਿਕਾਸ ਦਸਿਆ ਹੈ । ਪੰਜਾਬੀ ਦਾ ਸ਼ਬਦ-ਭੰਡਾਰ, ਇਸ ਦੀਆਂ ਉਪ-ਭਾਖਾਵਾਂ, ਇਸ ਦੇ ਲਿਪੀ ਗੁਰਮੁਖੀ ਇਸ ਦੀਆਂ ਧੁਨੀਆਂ ਆਦਿ ਸਾਰੇ ਵਿਸ਼ਿਆਂ ਤੇ ਲੇਖਕ ਨੇ ਚਾਨਣਾ ਪਾਇਆ ਹੈ । ਵੈਦਿਕ ਭਾਸ਼ਾ ਦੀਆਂ ਧੁਨੀਆਂ, ਸੰਸਕ੍ਰਿਤ ਦੀਆਂ ਧੁਨੀਆਂ, ਪਾਲੀ ਦੀਆਂ ਧੁਨੀਆਂ ਅਤੇ ਪ੍ਰਾਕ੍ਰਿਤ ਦੀਆਂ ਧੁਨੀਆਂ ਬਾਰੇ ਭੀ ਲੇਖਕ ਨੇ ਦਸਿਆ a wਤੇ ਇਉਂ ਤੁਲਨਾਤਮਕ ਅਧਯਨ ਪੇਸ਼ ਕੀਤਾ ਗਇਆ ਹੈ, ਇਸ ਪੱਖ ਤੋਂ ਸੀ
ਪੰਨਾ:Alochana Magazine April 1960.pdf/53
ਦਿੱਖ