ਦੀ ਰਚਨਾ ਨਾਲ ਉਹ ਨਾ ਕੇਵਲ ਕਵੀ, ਸਗੋਂ ਮਹਾਨਵੀ ਦੀ ਪਦਵੀ ਤੇ ਪਹੁੰਚਦੇ ਹਨ । | ਮਾਲਵੇਂਦਰ, ਨਾਮਧਾਰੀ ਗੁਰੂ ਰਾਮ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਮਹਾਂਕਾਵਿ ਹੈ, ਜਿਸ ਵਿਚ ਨਾ ਕੇਵਲ ਕੂਕਾ ਲਹਿਰ ਦਾ ਪੂਰਾ ਇਤਿਹਾਸ ਅੰਕਿਤ ਹੈ, ਸਗੋਂ ਉਸ ਸਮੇਂ ਸਾਰਾ ਰਾਜਨੀਤਕ ਇਤਿਹਾਸ ਹੈ- ਕਾਂਤੀ ਦਾ ਇਤਿਹਾਸ, ਆਜ਼ਾਦੀ ਦੀ ਜੰਗ ਦਾ ਇਤਿਹਾਸ । ਬਾਬਾ ਰਾਮ ਸਿੰਘ ਜੀ ਇਕ ਮਹਾਨ ਇਨਕਲਾਬੀ ਆਗੂ ਸਨ, ਜਿਨ੍ਹਾਂ ਦੇ ਕਾਰਨਾਮਿਆਂ ਉੱਤੇ ਹਰ ਭਾਰਤੀ ਨੂੰ ਫਖਰ ਹੈ ਤੇ ਇਕ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਜਿਹੇ ਮਹਾਂਪੁਰਖ ਦਾ ਜੀਵਨ-ਚਰਿਤ੍ਰ ਉਨਾਂ ਦੇ ਸ਼ਰਧਾਵਾਨ ਸੇਵਕ ਤੇ ਉਪਾਸ਼ਕ ਦੀ ਕਲਮ ਤੋਂ ਲਿਖਿਆ ਗਇਆ ਹੈ । | ਮਾਲਵੇਂਦਰ ੩੩ ਸਰਗਾਂ ਵਿਚ ਵੰਡਿਆ ਹੋਇਆ ਕਾਵਿ ਹੈ, ਜਿਸ ਵਿਚ ਹਰ ਵਰਗ ਦਾ ਢੁਕਵਾਂ ਸਿਰਲੇਖ ਦਿੱਤਾ ਗਇਆ ਹੈ । ਸ਼ੁਰੂ ਵਿਚ ਦਿੱਤਾ ਮੰਗਲਾਚਰਣ ਪੁਰਾਤਨ ਲੀਹਾਂ ਨੂੰ ਤਿਆਗ ਕੇ ਨਵੀਂ ਲੀਹ ਤੋਰਦਾ ਹੈ । ਇਸ ਵਿਚ ਪੰਜਾਬ ਦੀ ਧਰਤੀ ਅਤੇ ਉਥੋਂ ਦੇ ਮਹਾਂਪੁਰਖਾਂ ਦਾ ਗੁਣ ਗਾਣ ਹੈ । ਜੋ ੫ , ਪਰਨ ਸਿੰਘ ਵਾਂਗ ਕਵੀ ਦਾ ਦੇਸ਼-ਪ੍ਰੇਮ ਨਾਲ ਭਰਿਆ ਦਿਲ ਸਾਡੇ ਸਾਹਮਣੇ ਨੰਗਾ ਕਰਦਾ ਹੈ :- ਦੇਸ਼ ਪੰਜਾਬ ਸੁਹਾਵਣਾ, ਦੇਸ਼ਾਂ ਦਾ ਸਰਦਾਰ ਅੰਨ ਧੰਨ ਦੀ ਤੋਟ ਨਾ, ਰਹਿੰਦੇ ਭਰੇ ਭੰਡਾਰ ਹਰੀ ਭਰੀ ਸਰਸਬਜ਼ ਇਹ ਧਰਤੀ ਹੈ ਇਕ ਸਾਰ ਇਸ ਦੇ ਕਣ ਕਣ ਵਿਚ ਭਰਿਆ ਦੇਸ਼ ਪਿਆਰ ਡੋਕੇ ਚੁੰਘ ਚੁੰਘ ਸਜਰੇ, ਕੱਦਾਵਰ ਜਿਉਂ ਸ਼ੇਰ ਭੋਲੇ ਭਾਲੇ ਸੂਰਮੇ, ਨਿਰਛਲ ਸਖੀ ਦਲੇਰ ਗੱਭਰੂ ਬਾਂਕੇ ਮਸ-ਭਿੰਨੇ, ਤਿੱਖੇ ਨਕਸ਼ ਨਿਗਾਰ ਵੇਖ ਜਿਨ੍ਹਾਂ ਨੂੰ ਕਰਦੀਆਂ, ਹੂਰਾਂ ਜਾਨ ਨਸਾਰ । ਇਸ ਮਹਾਂਕਾਵਿ ਵਿਚ ਦੋਹਿਰਾ, ਕੋਰੜਾ, ਸਿਰਖੰਡੀ, ਦਵੱਈਆ ਤੇ ਬੱ= ਆਦਿ ਛੰਦ ਬੜੀ ਸੁਚੱਜਤਾ ਨਾਲ ਵਰਤੇ ਗਏ ਹਨ । ਕਵੀ ਦੀ ਬੋਲੀ ਮਾਂਜੀ, ਸਵਾਰੀ ਤੇ ਨਿਖਰੀ ਹੋਈ ਹੈ । ਵੀਰ-ਰਸ ਤੇ ਕਰੁਣਾ-ਰਸ ਦਾ ਅਮਿੱਟ ਪ੍ਰਭਾਵ ਕਾ ਸਾਡੇ ਤੇ ਛੱਡ ਜਾਂਦਾ ਹੈ । ਸਤਿਗੁਰੂ ਰਾਮ ਸਿੰਘ ਦਾ ਜਲਾਵਤਨ ਹੋਣ ਦਾ ਵਰਣਨ ਝੁਣਝੁਣੀ ਛੇੜ ਦੇਂਦਾ ਹੈ :- ਤੁਰਦਾ ਗਇਆ ਜਹਾਜ਼, ਪੁਜ ਗੰਗਾ ਸਾਗਰ ਵਿਚਕਾਰ, ਧਰਤੀ ਦਿਸਣੋਂ ਰਹਿ ਗਈ, ਪਾਣੀ ਦਾ ਪਰਸਾਰ,
ਪੰਨਾ:Alochana Magazine April 1960.pdf/22
ਦਿੱਖ