ਦੀ ਆਗਿਆ ਲੈਣ ਜਾਂਦਾ ਹੈ, ਗੁਰੂ ਜੀ ਛਾਤੀ ਨਾਲ ਲਾ ਲੈਂਦੇ ਹਨ, ਇਸ ਦਾ ਕਲਾ ਪੂਰਤ ਬਿਆਨ ਇਸ ਤਰ੍ਹਾਂ ਹੈ :- ਆਪਣੇ ਅਣਖੀ ਲਾਲ ਨੂੰ ਗਲ ਨਾਲ ਨੇ ਲਾਉਂਦੇ, ਜੱਫ਼ੀ ਦੇ ਵਿਚ ਘੁੱਟ ਕੇ ਨੈਣੀ ਨੈਣ ਪਾਉਂਦੇ, ਛੋਟੇ ਅੰਗਾਂ ਵਿਚ ਨੇ ਸ਼ਕਤੀ ਰੁਮਕਾਉਂਦੇ, ਫੇਰ ਫੇਰ ਹੱਥ ਕੰਡ ਤੇ ਵੀਰਤਵ ਗਰਮਾਉਂਦੇ ! ਕਿਵੇਂ ਬਲੀ ਰਣ ਮੰਡਦੇ, ਪੁੱਤ ਨੂੰ ਸਮਝਾਉਂਦੇ, ਮੁੜਨਾ ਸ਼ੇਰ ਨਾ ਜਾਣਦਾ, ਮੂੰਹੋਂ ਫਰਮਾਉਂਦੇ, ਆਖਣ ਪੁੱਤ ਸ਼ਾਹਬਾਜ਼ ਦੇ ਜਾਂ ਝਪਟ ਚਲਾਉਂਦੇ, ਰੰਗ ਨਵਾਂ ਅਕਾਸ਼ ਨੂੰ ਦੇ ਜਗ ਵਿਸਮਾਉਂਦੇ । ਤੇ ਜਦੋਂ ਇਹ ਸੁਰਬੀਰ ਗੁਰੂ ਜੀ ਦਾ ਚੌਥਾ ਲਾਲ ਵੀ ਤੇਗ਼ ਵਾਂਹਦਾ ਰਣ ਵਿਚ ਸ਼ਹੀਦ ਹੋ ਜਾਂਦਾ ਹੈ ਤਾਂ ਕਵੀ ਅਜ਼ਾਦ ਬੜੇ ਦਿਲ-ਟੁੰਭਵੇਂ ਸ਼ਬਦਾਂ ਵਿਚ ਦਸ਼ਮੇਸ਼ ਜੀ ਦੇ ਜਜ਼ਬਾਤ ਪੇਸ਼ ਕਰਦਾ ਹੈ :- ਸਾਈਆਂ ! ਮੇਰੇ ਲਾਲ ਵੀ ਹੋ ਗਏ ਪਿਆਰੇ, ਮਿਲੀ ਅਮਾਨਤ ਸੌਂਪਨਾ, ਝੁਕ ਤੇਰੇ ਦਵਾਰੇ, ਕੀਤੀ ਨਹੀਂ ਮਹਿਮਾਨਗੀ, ਕਰਜ਼ੇ ਅੱਜ ਤਾਰੇ, ਸ਼ੁਕਰ ਕਿ ਤੇਰੇ ਤੋਂ ਲਈ ਜੂਝੇ ਜੋ ਝਾਰੇ, ਮੇਰੀ ਘਾਲੀ ਘਾਲ ਨੂੰ ਨਾ ਮੀਤ ਵਿਸਾਰੇ, ਵੱਡੇ ਸਿਰ ਤੇ ਜਾਨ ਜੋ ਉਹ ਲੱਥੇ ਭਾਰੇ, ਲਾਏ ਲੈ ਕੇ ਨਹੀਂ ਨੇ, ਕੋਈ ਲੱਪੇ ਲਾਰੇ, ਰੱਖੀ ਆਪਣੀ ਮਿਹਰ ਤੂੰ ਇਹਨਾਂ ਤੇ ਪਿਆਰੇ । ਕਿੰਨਾ ਸਬਰ, ਸੰਤੋਖ ਤੇ ਰਜ਼ਾ ਦਾ ਪ੍ਰਭਾਵ ਪੈਂਦਾ ਹੈ ਇਹਨਾਂ ਸਤਰਾਂ ਤੋਂ। ਕਵੀ ਦਾ ਇਕ ਇਕ ਸ਼ਬਦ ਪਾਠਕਾਂ ਨੂੰ ਹਲੂਣਦਾ ਜਾਂਦਾ ਹੈ । | ਇਸ ਦੁਖ ਭਰੇ ਵਾਤਾਵਰਣ ਵਿਚ ਕਵੀ ਕੁਦਰਤ ਨੂੰ ਵੀ ਲਇਆ ਉਤਾਰਦਾ ਹੈ। ਉਹ ਕੁਦਰਤ ਦਾ ਅਜੇਹਾ ਮਾਨਵੀਕਰਣ (Personification) ਕਰਦਾ ਹੈ ਕਿ ਕੁਦਰਤ ਵੀ ਇਸ ਕਰੁਣ-ਦਿਸ਼ ਨੂੰ ਦੇਖ ਕੇ ਜਨਤਾ ਦੇ ਦੁਖ ਵਿਚ ਸਾਂਝੀਵਾਲ ਬਣ ਜਾਂਦੀ ਹੈ- ਪ੍ਰਾਕ੍ਰਿਤੀ ਦਾ ਕਣ ਕਣ ਅੱਥਰੂ ਵਹਾਂਦਾ ਹੈ :- ਵੇਖ ਨਜ਼ਾਰੇ ਦੁਖ ਭਰੇ, ਸੂਰਜ ਗਇਆ ਏ ‘ਤੁਬ, ਸੁਰਮੇ ਰੰਗਾ ਹੋ ਗਇਆ, ਝੁਕ ਅੰਬਰ ਦਾ ਕੁੱਬ । 94
ਪੰਨਾ:Alochana Magazine April 1960.pdf/17
ਦਿੱਖ