ਸਮੱਗਰੀ 'ਤੇ ਜਾਓ

ਪੰਨਾ:Alochana Magazine April, May and June 1967.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰੋਕਤ ਸਮਾਜਕ-ਆਰਥਿਕ ਹਿਤਾਂ ਦੇ ਆਧਾਰ ਤੇ ਜਿਸ ਸੰਸਕ੍ਰਿਤੀ ਦਾ ਵਿਕਾਸ ਹੋਇਆ, ਉਸ ਵਿਚੋਂ ਭਗਤੀ ਲਹਿਰ ਅਤੇ ਹੋਰ ਸੰਸਕ੍ਰਿਤਿਕ ਆਦਾਨ-ਪ੍ਰਦਾਨ ਨੇ ਨਫਰਤ ਦਾ ਜ਼ਹਿਰ ਭਾਵੇਂ ਕੱਢਣ ਦਾ ਯਤਨ ਕੀਤਾ ਸੀ ਅਤੇ ਇਸ ਯਤਨ ਵਿਚ ਕਾਫੀ ਸਫਲਤਾ ਵੀ ਹੋਈ ਸੀ ਪਰ ਆਧਾਰ ਮਨੁੱਖੀ ਨਾ ਹੋਣ ਕਾਰਨ ਮਨੁੱਖਵਾਦੀ ਸੰਸਕ੍ਰਿਤੀ ਦੇ ਫਿਰਕੂ ਸੰਸਕ੍ਰਿਤੀ ਵਿਚ ਬਦਲ ਜਾਣ ਦਾ ਤੌਖਲਾ ਬਰਬਰ ਬਣਿਆ ਹੋਇਆ ਸੀ । ਅਨੁਕੂਲ ਹਾਲਾਤ ਪਾ ਕੇ ਇਹ ਤੌਖਲਾ ਸਾਕਾਰ ਰੂਪ ਧਾਰਨ ਕਰ ਗਿਆ। ਅਗਵਾਈ ਕਿਉਂਕਿ ਸਾਮਰਾਜ ਅਤੇ ਦੇਸੀ ਲੋਟੂ ਤਾਕਤਾਂ ਦੇ ਹੱਥ ਵਿਚ ਸੀ ਇਸ ਲਈ ਮੁਫਾਦ ਉਨ੍ਹਾਂ ਦਾ ਹੀ ਹੋਇਆ । ਪਰ ਉਪਨਿਆਸ ਵਿਚ ਉਕਤ ਤਾਕਤਾਂ ਦਾ ਰਿਸ਼ਤਾ ਬਿਲਕੁਲ ਗਾਇਬ ਹੈ । ਅੱਗ ਦੀ ਖੇਡ ਵਿਚ ਇਹ ਕਹਾਣੀ ਅੱਗੇ ਤੁਰਦੀ ਹੈ । ਭਾਨੇ ਸ਼ਾਹ ਅਤੇ ਨਸੀਮ (ਕਿਸ਼ਨਾ) ਫਸਾਦਾਂ ਤੋਂ ਬਚ ਕੇ ਅੰਮ੍ਰਿਤਸਰ ਪਹੁੰਚ ਜਾਂਦੇ ਹਨ ਜਿੱਥੇ ਸੰਪਰਦਾਇਕ ਫਸਾਦਾਂ ਦੀ ਅੱਗ ਪਹਿਲਾਂ ਹੀ ਭੜਕੀ ਹੋਈ ਹੈ । ਅੰਮ੍ਰਿਤਸਰ ਵਿਚ ਇਨ੍ਹਾਂ ਨੂੰ ਇਤਿਹਾਦ ਸਭ ਦਾ ਇਕ ਕਾਰਨ ਬਰਜਿੰਦਰ ਇਨਸਾਨੀ ਦਰਦ ਤੋਂ ਪ੍ਰੇਰਿਤ ਹੋਕੇ ਆਪਣੇ ਘਰ ਲੈ ਜਾਂਦਾ ਹੈ । ਬਰਜਿੰਦਰ ਦਾ ਮੱਨ ਇਤਿਹਾਦ ਸਭਾ ਤੋਂ ਡੋਲਿਆਂ ਹੋਇਆ ਹੁੰਦਾ ਹੈ । ਇਹ ਹੋਰ ਵੀ ਡੋਲ ਜਾਂਦਾ ਹੈ ਜਦੋਂ ਉਹ ਕ੍ਰਿਸ਼ਨਾ ਅਤੇ ਭਾਨੇ ਸ਼ਾਹ ਦੇ ਕਸ਼ਟਾਂ ਨੂੰ ਵੇਖਦਾ ਹੈ । ਪਰੰਤ ਕ੍ਰਿਸ਼ਨਾ ਨੂੰ ਜਦੋਂ ਪਤਾ ਲਗਦਾ ਹੈ ਤਾਂ ਉਹ ਬਰਜਿੰਦਰ ਦੀ ਬਦਲਾਲਊ ਰੁਚੀ ਨੂੰ ਆਪਣੇ ਮਨੁੱਖੀ-ਸਨੇਹ ਦੇ ਹਥਿਆਰ ਨਾਲ ਖਤਮ ਕਰ ਦਿੰਦੀ ਹੈ । ਇਥੇ ਹੀ ਬਸ ਨਹੀਂ ਸਗੋਂ ਉਹ ਸੁਦਰਸ਼ਨ ਵਰਗੇ ਇਕ ਅੱਧ ਕੱਟੜ ਵਿਅਕਤੀ ਨੂੰ ਛੜ ਕੇ ਬਾਕੀ ਸਾਰਿਆਂ ਨੂੰ ਹਿੰਦੂਮੁਸਲਿਮ ਇਤਿਹਾਦ ਲਈ ਮਨਾ ਲੈਂਦੀ ਹੈ । ਪਰ ਕ੍ਰਿਸ਼ਨਾ ਅਤੇ ਉਸਦੇ ਸਬੀਆਂ ਦੀਆਂ ਬੇ-ਇੰਤਹਾ ਈਮਾਨਦਾਰ ਕੋਸ਼ਿਸ਼ਾਂ ਦੇ ਬਾਵਜੂਦ ਪੋਠੋਹਾਰ ਦੀ ਤਰ੍ਹਾਂ ਅੰਮ੍ਰਿਤਸਰ ਵਿਚ ਵੀ ਮਨੁੱਖਤਾ ਦਾ ਲਹੂ ਡੁਲਦਾ ਹੈ। ਗੱਲ ਉਹੀ ਹੁੰਦੀ ਹੈ । ਭਾਨੇ ਸ਼ਾਹ, ਚੌਧਰੀ ਫਜ਼ਲ ਕਰੀਮ ਅਤੇ ਹੋਰ ਮਨੁੱਖਵਾਦੀ ਪਾਤਰ ਜੇ ਆਪਣੇ ਇਲਾਕੇ ਦੀ ਹਿੰਦੂ-ਆਬਾਦੀ ਨੂੰ ਸੰਪਰਦਾਇਕ ਫਸਾਦਾਂ ਤੋਂ ਨਹੀਂ ਬਚਾ ਸਕੇ ਤਾਂ ਪ੍ਰਸ਼ਨਾ, ਬਰਜਿੰਦਰ ਅਤੇ ਹੋਰ ਮਨੁੱਖਵਾਦੀ ਪਾਤਰ ਅੰਮ੍ਰਿਤਸਰ ਵਿਚ ਮੁਸਲਮਾਨਾਂ ਨੂੰ ਹਿੰਦੂਆਂ ਤੋਂ ਨਾ ਬਚਾ ਸਕੇ । ਕ੍ਰਿਸ਼ਨਾ ਤਾਂ ਦਰਸ਼ਨ ਦੀ ਗੋਲੀ ਦਾ ਸ਼ਿਕਾਰ ਹੋ ਕੇ ਸਦਾ ਦੀ ਨੀਂਦ ਸੌਂ ਜਾਂਦੀ ਹੈ । ਪਰ ਇਸ ਸਭ ਕਾਸੇ ਤੋਂ ਬਚਣ ਦਾ ਨਾਨਕ ਸਿੰਘ ਦਾ ਨੁਸਖਾ ਇਹੀ ਹੈ ਕਿ ਮਨੁੱਖਵਾਦੀ ਆਦਰਸ਼ਾਂ ਦਾ ਪਰਚਾਰ ਕਰਦੇ ਜਾਉ, ਕਦੇ ਤਾਂ ਰਬ ਬਹੁੜੇਗਾ ਹੀ । ਪਰ 30 ਵਰੇ ਲਗਾਤਾਰ ਪਰਚਾਰ ਕਰਨ ਵਾਲਾ ਮਹਾਤਮਾ ਗਾਂਧੀ ਵੀ ਜੇ ਆਪ ਸੰਪਰਦਾਇਕ ਗੋਲੀ ਦਾ ਸ਼ਿਕਾਰ ਹੋ ਸਕਦਾ ਹੈ ਤਾਂ ਸਾਨੂੰ ਸੋਚਣਾ ਪਵੇਗਾ ਕਿ ਇਸਦਾ ਇਲਾਜ ਇਸਦੇ ਪਿੱਛੇ ਕੰਮ ਕਰ ਰਹੀ ਸਮਾਜਕਆਰਥਿਕ ਤੌਂ ਨੂੰ ਪੱਧਰਾ ਕਰਨਾ ਹੈ, ਉਸ ਵਿਚ ਉੱਗੇ ਭੱਖੜੇ ਨੂੰ ਦਾਤੀ ਲੈਕੇ ਕੱਟਣਾ ਨਹੀਂ । ਉਕਤ ਦੋਹਾਂ ਉਪਨਿਆਸਾਂ ਵਿਚ ਇਕ ਕਬਾ ਯੂਸਫ ਅਤੇ ਨਸੀਮ ਦੇ ਪਿਆਰ ਦੀ