ਸਮੱਗਰੀ 'ਤੇ ਜਾਓ

ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪ )


ਹੋਈ ਦਿਲਗੀਰ ਯਾਰੋ॥੧੨॥ ਦਿੱਤੇ ਸੰਤ੍ਰੀ ਚਾਰ ਖਲਾਰੇ ਚੋਰੀ ਸ਼ੇਰ ਸਿੰਘ ਅੰਦਰ ਅਜ ਆਵਣਾਂਗੇ॥ ਤੁਰਤ ਫੂਕ ਦਿਓ ਤੁਸੀ ਕਰਾਬੀਨਾਂ ਇੱਕ ਘੜੀ ਵਿੱਚ ਮਾਰ ਮੁਕਾਵਣਾਂ ਜੇ॥ ਸ਼ੇਰ ਸਿੰਘ ਨੂੰ ਰਾਜੇ ਨੇ ਖ਼ਬਰ ਦਿੱਤੀ ਅੰਦਰ ਅੱਜ ਜਰੂਰ ਨਹੀਂ ਜਾਵਣਾਂ ਜੇ॥ ਸ਼ਾਹ ਮੁਹੰਮਦਾ ਅਜੇ ਨਹੀਂ ਜੋਰ ਤੇਰਾ ਤੈਨੂੰ ਅਸਾਂ ਹੀ ਅੰਤ ਸਦਾਵਣਾਂ ਜੇ॥੧੩॥ ਚੰਦ ਕੌਰਾਂ ਦੀ ਜੋ ਮੰਦੀ ਨਜ਼ਰ ਦੇਖੀ ਦਗੇਬਾਜੀਆਂ ਹੋਰ ਬਥੇਰੀਆਂ ਨੀ॥ ਉਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ ਬੈਠਾ ਜਾਇਕੇ ਵਿੱਚ ਮੁਕੇਰੀਆਂ ਨੀ॥ ਪਿੱਛੋ ਤਖਤ ਬੈਠੀ ਚਾਣੀ ਚੰਦ ਕੌਰਾਂ ਦੇਂ ਦੇ ਆਨ ਮੁਸਾਹਿਬ ਦਲੇਰੀਆਂ ਨੀ॥ ਸ਼ਾਹ ਮੁਹੰਮਦਾ ਕੌਰ ਨਾ ਜੰਮਨਾਏ ਕਿਲੇ ਕੋਟ ਤੇ ਰੱਯਤਾਂ ਤੇਰੀਆਂ ਨੀ॥੧੪॥ ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ ਸ਼ੇਰ ਸਿੰਘ ਨੂੰ ਕਿਵੇਂ ਸਦਵਾਈਏ ਜੀ॥ ਓਹ ਪੁਤ੍ਰ ਸਰਕਾਰ ਦਾ ਫਤੇ ਜੰਗੀ ਗੱਦੀ ਓਸਨੂੰ ਚਾ ਬਹਾਈਏ ਜੀ॥ ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ ਜਿਸ ਨੂੰ ਕਹੇ ਸੋਫਤੇ ਬੁਲਾਈਏ ਜੀ॥ ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕੱਢੋ ਏਸੇ ਵੇਖਤ ਹੀ ਚਾ ਮੰਗਾਈਏ ਜੀ॥੧੫॥ ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖਸਤ ਤੁਰਤ ਜੰਮੂੰਨੂੰ ਹੋਏ ਨੀ ਕੂਚ ਡੇਰੇ॥ ਸ਼ੇਰ ਸਿੰਘ ਤਾਂਈਂ ਲਿਖ ਘੱਲੀ ਅਰਜੀ ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ॥ ਧੌਂਸਾ ਮਾਰਕੇ ਪਹੁੰਚ ਲਾਹੌਰ ਜਲਦੀ ਅਗੋਂ ਆਇ ਮਿਲਸਨ, ਤੈਨੂੰ ਸੱਭ ਡੇਰੇ॥ ਸ਼ਾਹ ਮੁਹੰਮਦਾ ਮਿਲਨਗੇ ਫੇਰ ਅਫ਼ਸਰ ਜਿਸ ਵੇਲੜੇ ਸ਼ਹਿਰ ਦੇ ਗਯੌਂ ਨੇੜੇ॥੧੬॥ ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹਕੇ ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ॥ ਘੋਡੋ ਹਿਣਕਦੇ ਤੇ ਮਾਰ