ਸਾਈਂ ਬਾਬਾ ਸ਼ਿਰਡੀ
1. ਅੱਲਾਹ – ਮਾਲਿਕ (ਭਗਵਾਨ ਮਾਲਿਕ ਹੈ) 2. ਸ਼ਰੱਧਾ– ਸਬੂਰੀ (ਵਿਸ਼ਵਾਸ – ਧੀਰਜ) 3. ਸਬਕਾ ਮਾਲਿਕ ਏਕ (ਸਬਕਾ ਮਾਲਿਕ ਏਕ ਹੈ)
ਸ਼ਿਰਡੀ ਦੇ ਸਾਈ ਬਾਬਾ, ਇਹ ਵੀ ਸ਼ਿਰਡੀ ਸਾਈ ਬਾਬਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਕ ਭਾਰਤੀ ਅਧਿਆਤਮਿਕ ਸੰਤ ਅਤੇ ਇੱਕ ਫਕੀਰ ਵਜੋਂ ਉਹ ਪ੍ਰਸਿੱਧ ਹੈ। ਉਹ ਆਪਣੇ ਹਿੰਦੂ ਅਤੇ ਮੁਸਲਿਮ ਸ਼ਰਧਾਲੂਆਂ ਦੋਵਾਂ ਦੁਆਰਾ ਬਰਾਬਰ ਸਤਿਕਾਰਿਆ ਜਾਂਦਾ ਹੈ।
ਸਾਈ ਬਾਬਾ ਹੁਣ ਸ਼੍ਰੀ ਦੱਤਾਤ੍ਰੇਯ ਦੇ ਅਵਤਾਰ ਵਜੋਂ ਸਤਿਕਾਰਿਆ ਜਾਂਦਾ ਹੈ ਅਤੇ ਉਸਦੇ ਸ਼ਰਧਾਲੂਆਂ ਦੁਆਰਾ ਇਸਨੂੰ ਸਗੁਣ ਬ੍ਰਹਮਾ ਮੰਨਿਆ ਜਾਂਦਾ ਹੈ। ਉਹ ਆਪਣੇ ਭਗਤਾਂ ਦੁਆਰਾ ਇਸ ਬ੍ਰਹਿਮੰਡ ਦਾ ਸਿਰਜਣਹਾਰ, ਪਾਲਣਹਾਰ ਅਤੇ ਵਿਨਾਸ਼ਕਾਰੀ ਵਜੋਂ ਜਾਣਿਆ ਜਾਂਦਾ ਹੈ। ਉਸ ਨੂੰ ਹਿੰਦੂ ਵੈਦਿਕ ਦੇਵੀ-ਦੇਵਤਿਆਂ ਵਾਂਗ ਗਹਿਣਿਆਂ ਨਾਲ ਸਜਾਇਆ ਗਿਆ ਹੈ ਕਿਉਂਕਿ ਉਸਦੇ ਅਨੁਯਾਈ ਮੰਨਦੇ ਹਨ ਕਿ ਉਹ ਸਰਵਉੱਚ ਪ੍ਰਮਾਤਮਾ ਹੈ।[1][2]
ਉਸ ਨੇ ਆਪਣੇ ਜੀਵਨ ਵਿੱਚ ਉਸ ਨੇ ਆਪਣੇ ਆਪ ਨੂੰ ਦੇ ਪਹਿਚਾਨਣ ਦੀ ਮਹੱਤਤਾ ਦਾ ਪ੍ਰਚਾਰ ਕੀਤਾ ਅਤੇ ਨਾਸ਼ਮਾਨ ਚੀਜਾਂ ਨਾਲ ਪਿਆਰ ਕਰਨ ਦੀ ਆਲੋਚਨਾ ਕੀਤੀ। ਉਸ ਦੀਆਂ ਸਿੱਖਿਆਵਾਂ ਪਿਆਰ, ਮੁਆਫ਼ੀ, ਦੂਜਿਆਂ ਦੀ ਸਹਾਇਤਾ, ਦਾਨ, ਸੰਤੋਖ, ਅੰਦਰੂਨੀ ਸ਼ਾਂਤੀ ਅਤੇ ਪ੍ਰਮਾਤਮਾ ਅਤੇ ਗੁਰੂ ਪ੍ਰਤੀ ਸ਼ਰਧਾ ਦੇ ਨੈਤਿਕ ਨਿਯਮਾਂ 'ਤੇ ਕੇਂਦ੍ਰਿਤ ਹਨ। ਉਸਨੇ ਸੱਚੇ ਸਤਿਗੁਰੂ ਅੱਗੇ ਸਮਰਪਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜਿਹੜਾ ਬ੍ਰਹਮ ਚੇਤਨਾ ਦੇ ਰਾਹ ਤੁਰਦਾ ਹੈ।[3]
ਸਾਈਂ ਬਾਬੇ ਨੇ ਧਰਮ ਜਾਂ ਜਾਤ ਦੇ ਅਧਾਰ ਤੇ ਭੇਦਭਾਵ ਦੀ ਵੀ ਨਿਖੇਧੀ ਕੀਤੀ। ਅਜੇ ਇਹ ਅਸਪਸ਼ਟ ਹੈ ਕਿ ਉਹ ਮੁਸਲਮਾਨ ਸੀ ਜਾਂ ਹਿੰਦੂ। ਹਾਲਾਂਕਿ ਇਸ ਨਾਲ ਸਾਈਂ ਬਾਬੇ ਦੀ ਪ੍ਰਸਿੱਧੀ ਵਿੱਚ ਫਰਕ ਨਹੀਂ ਪੈਂਦਾ।[4] ਉਸ ਦੀ ਸਿੱਖਿਆ ਹਿੰਦੂ ਅਤੇ ਇਸਲਾਮ ਦੋਵਾਂ ਦੇ ਤੱਤਾਂ ਨੂੰ ਮਿਲਾ ਕੇ ਬਣੀ ਹੈ। ਉਸਨੇ ਮਸਜਿਦ ਨੂੰ ਹਿੰਦੂ ਨਾਮ ਦਵਾਰਕਾਮਈ ਦਿੱਤਾ।[5] ਉਹ ਹਿੰਦੂ ਅਤੇ ਮੁਸਲਮਾਨ ਦੋਵਾਂ ਦੇ ਸੰਸਕਾਰਾਂ ਨੂੰ ਮੰਨਦਾ ਸੀ। ਅੰਤ ਵਿੱਚ ਉਸਨੇ ਸ਼ਿਰਡੀ ਵਿੱਚ ਸਮਾਧੀ ਲਈ। ਉਸ ਦੇ ਮਸ਼ਹੂਰ ਸੁਨੇਹਿਆਂ ਵਿਚੋਂ ਇੱਕ ਅੱਲ੍ਹਾ ਮਾਲਿਕ ਹੈ ਅਤੇ ਸਬਕਾ ਮਾਲਿਕ ਏਕ ਹੈ ਆਦਿ ਸਨ।
ਪਿਛੋਕੜ
[ਸੋਧੋ]ਸਾਈਂ ਬਾਬਾ ਦੀ ਜਨਮ ਤਰੀਕ ਅਗਿਆਤ ਹੈ ਅਤੇ ਸਬੂਤਾਂ ਦੀ ਘਾਟ ਕਾਰਨ ਬਹਿਸ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਕੋਈ ਪੱਕੀ ਜਾਣਕਾਰੀ ਮੌਜੂਦ ਨਹੀਂ ਹੈ। ਸ਼ਿਰਡੀ ਸਾਈਂ ਬਾਬੇ ਬਾਰੇ ਸਭ ਤੋਂ ਪੱਕੀ ਜਾਣਕਾਰੀ ਮਰਾਠੀ ਵਿੱਚ 1922 ਵਿੱਚ ਹੇਮਾਦਪਾਂਤ (ਜਿਸ ਨੂੰ ਅੰਨਾਸਾਹਿਬ ਦਾਭੋਲਕਰ / ਗੋਵਿੰਦ ਰਘੁਨਾਥ ਵੀ ਕਿਹਾ ਜਾਂਦਾ ਹੈ) ਨਾਮੀ ਇੱਕ ਚੇਲੇ ਦੁਆਰਾ ਲਿਖੀ ਗਈ ਸੀ। ਸ਼੍ਰੀ ਸਾਈ ਸਤਚਰਿਤ ਨਾਮ ਦੀ ਇੱਕ ਕਿਤਾਬ ਤੋਂ ਪ੍ਰਾਪਤ ਕੀਤੀ ਗਈ ਹੈ।[6] ਇਹ ਪੁਸਤਕ ਆਪਣੇ ਆਪ ਵਿੱਚ ਉਸ ਦੇ ਵੱਖੋ ਵੱਖਰੇ ਚੇਲਿਆਂ ਅਤੇ ਹੇਮਾਦਪਾਂਤ ਦੁਆਰਾ 1910 ਤੋਂ ਸਾਈਂ ਬਾਬੇ ਦੀ ਦੇਖ-ਰੇਖ ਦੇ ਨਿਰੀਖਣ ਕੀਤੇ ਗਏ ਖਾਤਿਆਂ ਉੱਤੇ ਅਧਾਰਤ ਇੱਕ ਸੰਗ੍ਰਹਿ ਹੈ।[7]
ਹਵਾਲੇ
[ਸੋਧੋ]- ↑ "Life of Shirdi Saibaba – Life Story of Saibaba of Shirdi – Shirdi Sai Baba Biography". www.shirdi.org.uk. Archived from the original on 7 May 2017. Retrieved 2017-03-20.
- ↑ "Shri Sai Satcharitra in English – Publications". shrisaibabasansthan.org.in. Archived from the original on 19 March 2017. Retrieved 2017-03-20.
- ↑ Sri Sai Satcharitra
- ↑ Rigopoulos, Antonio (1993). The Life and Teachings of Sai Baba of Shirdi. SUNY. p. 3. ISBN 0-7914-1268-7.
- ↑ D. Hoiberg; I. Ramchandani (2000). Students' Britannica India. Popular Prakashan. p. 324. ISBN 9780852297605. Archived from the original on 3 ਮਾਰਚ 2018.
- ↑ "Chronology of evenets – Shirdi Sai Baba". www.saibaba.ws. Saibaba WS. Retrieved 17 July 2018.
- ↑ Shri Sai Satcharitra – online version. 19 September 2012. Retrieved 17 July 2018.