ਸਮੱਗਰੀ 'ਤੇ ਜਾਓ

ਲੈਨਿਨਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੂਸੀ ਇਨਕਲਾਬੀ ਅਤੇ ਬਾਅਦ ਵਿੱਚ ਸੋਵੀਅਤ ਪ੍ਰੀਮੀਅਰ ਲੈਨਿਨ (ਵਲਾਦੀਮੀਰ ਇਲੀਚ ਉਲੀਆਨੋਵ) c. 1920.

ਲੈਨਿਨਵਾਦ ਉਸ ਰਾਜਨੀਤਿਕ ਸਿਧਾਂਤਕ ਯੋਗਦਾਨ ਨੂੰ ਕਹਿੰਦੇ ਹਨ ਜੋ ਅਕਤੂਬਰ ਇਨਕਲਾਬ ਦੇ ਮਹਾਨ ਆਗੂ ਲੈਨਿਨ ਵੱਲੋਂ ਮਾਰਕਸਵਾਦ ਦੇ ਵਿਕਾਸ ਵਿੱਚ ਪਾਇਆ ਗਿਆ। ਲੈਨਿਨ ਨੇ ਮਾਰਕਸਵਾਦ ਨੂੰ ਆਤਮਸਾਤ ਕਰ ਕੇ ਆਪਣੇ ਜੁਗ ਦੀਆਂ ਹਕੀਕਤਾਂ ਤੇ ਲਾਗੂ ਕੀਤਾ ਅਤੇ ਵਿਕਸਿਤ ਕੀਤਾ। ਲੈਨਿਨ ਨੇ ਉਤਪਾਦਨ ਦੀ ਪੂੰਜੀਵਾਦੀ ਢੰਗ ਦੇ ਉਸ ਵਿਸ਼ਲੇਸ਼ਣ ਨੂੰ ਜਾਰੀ ਰੱਖਿਆ ਜਿਸਨੂੰ ਮਾਰਕਸ ਨੇ ਸਰਮਾਇਆ ਵਿੱਚ ਕੀਤਾ ਸੀ ਅਤੇ ਸਾਮਰਾਜਵਾਦ ਦੀਆਂ ਹਾਲਤਾਂ ਵਿੱਚ ਆਰਥਕ ਅਤੇ ਰਾਜਨੀਤਕ ਵਿਕਾਸ ਦੇ ਨਿਯਮਾਂ ਨੂੰ ਪਰਗਟ ਕੀਤਾ। ਲੇ ਲੈਨਿਨਵਾਦ ਦੀ ਸਿਰਜਨਸ਼ੀਲ ਆਤਮਾ ਸਮਾਜਵਾਦੀ ਕ੍ਰਾਂਤੀ ਦੇ ਉਨ੍ਹਾਂ ਦੇ ਸਿੱਧਾਂਤ ਵਿੱਚ ਵਿਅਕਤ ਹੋਈ ਹੈ। ਲੈਨਿਨ ਨੇ ਪ੍ਰਤੀਪਾਦਿਤ ਕੀਤਾ ਕਿ ਨਵੀਂ ਹਾਲਤਾਂ ਵਿੱਚ ਸਮਾਜਵਾਦ ਪਹਿਲਾਂ ਇੱਕ ਜਾਂ ਕੁੱਝ ਦੇਸ਼ਾਂ ਵਿੱਚ ਜੇਤੂ ਹੋ ਸਕਦਾ ਹੈ। ਉਸ ਨੇ ਆਗੂ ਅਤੇ ਸੰਗਠਨਕਾਰੀ ਸ਼ਕਤੀ ਦੇ ਰੂਪ ਵਿੱਚ ਸਰਵਹਾਰਾ ਵਰਗ ਦੀ ਪਾਰਟੀ ਸੰਬੰਧੀ ਮਤ ਦਾ ਪ੍ਰਤੀਪਾਦਨ ਕੀਤਾ ਜਿਸਦੇ ਬਿਨਾਂ ਪ੍ਰੋਲਤਾਰੀ ਡਿਕਟੇਟਰਸ਼ਿਪ ਦੀ ਉਪਲਬਧੀ ਅਤੇ ਸਾਮਵਾਦੀ ਸਮਾਜ ਦਾ ਨਿਰਮਾਣ ਅਸੰਭਵ ਹੈ।

ਹਵਾਲੇ

[ਸੋਧੋ]