ਸਮੱਗਰੀ 'ਤੇ ਜਾਓ

ਰਿਸ਼ੀਕੇਸ਼ ਮੁਖਰਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਿਸ਼ੀਕੇਸ਼ ਮੁਖਰਜੀ

ਰਿਸ਼ੀਕੇਸ਼ ਮੁਖਰਜੀ ਹਲਕੀਆਂ-ਫੁਲਕੀਆਂ, ਮਨੋਰੰਜਕ ਅਤੇ ਲੀਕ ਤੋਂ ਹਟਵੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ, ਗੁਣਵਾਨ ਫ਼ਿਲਮਕਾਰ ਹਨ। ਆਪ ਦਾ 30 ਸਤੰਬਰ, 1922 ਨੂੰ ਕਲਕੱਤਾ ਵਿਖੇ ਜਨਮ ਹੋਇਆ। ਇਸ ਮਹਾਨ ਨਿਰਦੇਸ਼ਕ ਨੇ ਉੱਘੇ ਫ਼ਿਲਮਕਾਰ ਬਿਮਲ ਰਾਏ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ ਸੀ ਤੇ ਬਿਮਲ ਰਾਏ ਦੀ ਛਾਪ ਉਸ ਦੀਆਂ ਫ਼ਿਲਮਾਂ ਵਿਚੋਂ ਸਾਫ਼ ਨਜ਼ਰ ਆਉਂਦੀ ਹੈ।

ਫਿਲਮੀ ਕੈਰੀਅਰ

[ਸੋਧੋ]

ਆਪ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ। ਰਾਜ ਕਪੂਰ ਦੀ 'ਅਨਾੜੀ', ਰਾਜੇਸ਼ ਖੰਨਾ ਦੀ 'ਅਨੰਦ', ਅਮਿਤਾਬ ਬੱਚਨ ਦੀ 'ਅਭਿਮਾਨ', ਧਰਮਿੰਦਰ ਦੀ 'ਚੁਪਕੇ ਚੁਪਕੇ' ਅਤੇ ਅਮੋਲ ਪਾਲੇਕਰ ਦੀ ਫ਼ਿਲਮ 'ਗੋਲਮਾਲ' ਦਾ ਨਿਰਦੇਸ਼ਨ ਦਿਤਾ। 'ਅਨੁਪਮਾ, ਮਧੂਮਤੀ, ਮਾਂ, ਮੁਸਾਫ਼ਿਰ, ਅਨੁਰਾਧਾ, ਬਾਵਰਚੀ, ਨਮਕ ਹਰਾਮ, ਗੁੱਡੀ, ਜ਼ੁਰਮਾਨਾ, ਖੂਬਸੂਰਤ, ਬੇਮਿਸਾਲ, ਰੰਗ-ਬਿਰੰਗੀ ਅਤੇ ਝੂਠ ਬੋਲੇ ਕਊਆ ਕਾਟੇ' ਆਦਿ ਜਿਹੀਆਂ ਯਾਦਗਾਰੀ ਫ਼ਿਲਮਾਂ ਬਣਾਈਆਂ। ਰਿਸ਼ੀਕੇਸ਼ ਮੁਖਰਜੀ ਨੇ 'ਹਮ ਹਿੰਦੁਸਤਾਨੀ', 'ਤਲਾਸ਼', 'ਧੂਪ ਛਾਂਵ' ਆਦਿ ਟੀ. ਵੀ. ਲੜੀਵਾਰ ਵੀ ਨਿਰਦੇਸ਼ਿਤ ਕੀਤੇ ਸਨ।

ਮਾਨ-ਸਨਮਾਨ

[ਸੋਧੋ]
ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ
  • ਗਿਆਰਵੇਂ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿੱਚ ਫ਼ਿਲਮ ਅਨੁਰਾਧਾ ਲਈ ਸੁਨਿਹਰੀ ਬੇਅਰ[1]
ਫਿਲਮ ਫੇਅਰ ਐਵਾਰਡ
ਰਿਸ਼ੀਕੇਸ਼ ਮੁਖਰਜੀ ਨੇ 27 ਅਗਸਤ, 2006 ਨੂੰ ਮੁੰਬਈ ਵਿਖੇ ਅੰਤਿਮ ਸਾਹ ਲਿਆ ਸੀ | ਦੇਸ਼ ਨੂੰ ਇਸ ਮਹਾਨ ਫ਼ਿਲਮਕਾਰ ਦੀ ਘਾਟ ਸਦਾ ਹੀ ਮਹਿਸੂਸ ਹੁੰਦੀ ਰਹੇਗੀ|

ਹਵਾਲੇ

[ਸੋਧੋ]

ਫਰਮਾ:ਨਾਗਰਿਕ ਸਨਮਾਨ