ਨਾਰੀਵਾਦੀ ਲਹਿਰਾਂ ਅਤੇ ਵਿਚਾਰਧਾਰਾਵਾਂ
ਨਾਰੀਵਾਦੀ ਵਿਚਾਰਧਾਰਾਵਾਂ ਦੀ ਅਨੇਕਾਂ ਲਹਿਰਾਂ ਬਹੁਤ ਸਾਲਾਂ ਤੱਕ ਵਿਕਸਿਤ ਹੋਈਆਂ ਹਨ। ਇਹਨਾਂ ਵਿਚਾਰਧਾਰਾਵਾਂ ਦਾ ਉਦੇਸ਼, ਯੁੱਧ-ਨੀਤੀ ਅਤੇ ਸਬੰਧ ਵੱਖ-ਵੱਖ ਤਰੀਕੇ ਦਾ ਹੈ। ਕੁਝ ਨਾਰੀਵਾਦੀਆਂ ਨੇ ਨਾਰੀਵਾਦੀ ਵਿਚਾਰਧਾਰਾ ਦੀ ਅੱਡ-ਅੱਡ ਤੇ ਆਪਣੀਆਂ-ਆਪਣੀਆਂ ਸ਼ਾਖਾਵਾਂ ਨੂੰ ਲੱਭਿਆ।
ਲਹਿਰਾਂ ਅਤੇ ਵਿਚਾਰਧਾਰਾਵਾਂ
[ਸੋਧੋ]ਉਦਾਰਵਾਦੀ
[ਸੋਧੋ]ਉਦਾਰਵਾਦੀ ਨਾਰੀਵਾਦ ਔਰਤ ਅਤੇ ਮਰਦ ਦੀ ਸਮਾਨਤਾ ਦਾ ਦਾਅਵਾ ਰਾਜਨੀਤੀ ਅਤੇ ਕਾਨੂੰਨੀ ਪੁਨਰਗਠਨ ਨਾਲ਼ ਕਰਦਾ ਹੈ। ਇਹ ਇੱਕ ਵਿਅਕਤੀਵਾਦੀ ਕਿਸਮ ਦਾ ਨਾਰੀਵਾਦ ਹੈ, ਜੋ ਔਰਤ ਦੀ ਯੋਗਤਾ ਨੂੰ ਦਰਸਾਉਣ ਉੱਤੇ ਜ਼ੋਰ ਦਿੰਦਾ ਹੈ ਅਤੇ ਔਰਤਾਂ ਦੀ ਸਮਾਨਤਾ ਨੂੰ ਉਹਨਾਂ ਦੀਆਂ ਆਪਣੀਆਂ ਪ੍ਰਤਿਕ੍ਰਿਆਵਾਂ ਅਤੇ ਚੋਣਾਂ ਦੁਆਰਾ ਹੀ ਸਥਾਪਿਤ ਕੀਤਾ ਜਾ ਸਕਦਾ ਹੈ। ਉਦਾਰਵਾਦੀ ਨਾਰੀਵਾਦ, ਸਮਾਜ ਨੂੰ ਰੂਪਾਂਤਰਿਤ ਕਰਨ ਲਈ ਮਰਦ ਅਤੇ ਔਰਤ ਦੇ ਵਿੱਚ ਨਿੱਜੀ ਪਰਸਪਰ ਪ੍ਰਭਾਵਾਂ ਨੂੰ ਅਧਾਰ ਬਣਾਉਂਦੇ ਹਨ। ਉਦਾਰਵਾਦੀਆਂ ਅਨੁਸਾਰ, ਸਾਰੀਆਂ ਔਰਤਾਂ ਆਪਣੀ ਯੋਗਤਾ ਨਾਲ ਸਮਾਨਤਾ ਪ੍ਰਾਪਤੀ ਦੇ ਕਾਬਿਲ ਹਨ। ਪੁਨਰ-ਉਤਪਾਦਕ ਅਤੇ ਗਰਭਪਾਤ ਦੇ ਹੱਕ, ਲਿੰਗਿਕ ਪਰੇਸ਼ਾਨੀ, ਵੋਟ, ਸਿੱਖਿਆ, ਬਰਾਬਰ ਕੰਮ ਲਈ ਬਰਾਬਰ ਤਨਖਾਹ, ਕਿਫ਼ਾਇਤੀ ਬਾਲ ਸੰਭਾਲ, ਕਿਫ਼ਾਇਤੀ ਸਿਹਤ ਦੇਖਭਾਲ ਅਤੇ ਔਰਤਾਂ ਖਿਲਾਫ਼ ਹੋ ਰਹੀ ਲਿੰਗੀ ਤੇ ਘਰੇਲੂ ਹਿੰਸਾ ਪ੍ਰਤੀ ਅਹਿਮ ਕਦਮ ਉਠਾਉਣਾ, ਹੀ ਇਸ ਲਹਿਰ ਦੇ ਮਹੱਤਵਪੂਰਨ ਮੁੱਦੇ ਰਹੇ ਹਨ।.[1]
ਅਰਾਜਕਤਾਵਾਦੀ ਨਾਰੀਵਾਦ
[ਸੋਧੋ]ਅਰਾਜਕਤਾਵਾਦੀ ਨਾਰੀਵਾਦ, ਅਰਾਜਕਤਾਵਾਦ ਅਤੇ ਨਾਰੀਵਾਦ ਦਾ ਜੋੜ ਹੈ। ਇਸ ਵਿਚਾਰਧਾਰਾ ਵਿੱਚ ਆਮ ਤੌਰ 'ਤੇ ਵਿਚਾਰ ਪਿੱਤਰਸੱਤਾ ਸਬੰਧੀ ਹਨ ਜਿਸ ਵਿੱਚ ਅਣਇੱਛਤ ਦਰਜੇਬੰਦੀ ਨੂੰ ਅਭਿਵਿਅੰਜਿਤ ਕੀਤਾ ਗਿਆ ਹੈ। ਅਰਾਜਕਤਾਵਾਦੀ ਨਾਰੀਵਾਦ ਦਾ ਯਕੀਨ ਹੈ ਕਿ ਪਿੱਤਰਸੱਤਾ ਖ਼ਿਲਾਫ਼ ਸੰਘਰਸ਼, ਵਰਗ ਸੰਘਰਸ਼ ਦਾ ਇੱਕ ਆਵਸ਼ਕ ਹਿੱਸਾ ਹੈ ਅਤੇ ਅਰਾਜਕਤਾਵਾਦ ਸੰਘਰਸ਼ ਰਾਜ ਦੇ ਖ਼ਿਲਾਫ਼ ਸੰਘਰਸ਼ ਹੈ।]].[2] ਮੂਲ ਰੂਪ ਵਿੱਚ, ਦਰਸ਼ਨ ਦੁਆਰਾ, ਅਰਾਜਕਤਾਵਾਦੀ ਜਾਂ ਵਿਦ੍ਰੋਹੀ ਸੰਘਰਸ਼, ਨਾਰੀਵਾਦੀ ਸੰਘਰਸ਼ ਲਈ ਇੱਕ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ। ਐਲ. ਸੂਸਨ ਬ੍ਰਾਉਨ ਅਨੁਸਾਰ, ਅਰਾਜਕਤਾਵਾਦ ਇੱਕ ਦਾਰਸ਼ਨਿਕ ਰਾਜਨੀਤੀ ਹੈ ਜੋ ਸ਼ਕਤੀ ਦੇ ਸਾਰੇ ਸਬੰਧਾਂ ਦੇ ਵਿਰੋਧ ਵਿੱਚ ਹੈ, ਇਹ ਸਹਿਜ ਨਾਰੀਵਾਦ ਹੈ।".[3][4]
ਇਸ ਵਿਚਾਰਧਾਰਾ ਦੇ ਮਹੱਤਵਪੂਰਨ ਨਾਰੀਵਾਦੀ ਐਮਾ ਗੋਲਡਮਨ, ਫੇਦੇਰਿਕਾ ਮੁਨਸੇਨੀ, ਵੋਲਤਿਰਿਨੇ ਦੇ ਕਿਲੇਇਰੇ, ਮਾਰਿਆ ਲਾਸੇਰੇਦਾ ਦੇ ਮੂਰਾ ਅਤੇ ਲੂਸੀ ਪਰਸੋਨਸ ਹਨ।
ਹਵਾਲੇ
[ਸੋਧੋ]- ↑ hooks, bell. "Feminist Theory: From Margin to Center" Cambridge, Massachusetts: South End Press 1984.
- ↑ Dunbar-Ortiz, Roxanne (2002). Quiet Rumours. AK Press. ISBN 978-1-902593-40-1.
- ↑ Brown, Susan (1990). "Beyond Feminism: Anarchism and Human Freedom". In Roussopoulos, Dimitrios I. (ed.). The Anarchist papers, 3. Montreal: Black Rose Books. ISBN 0-921689-53-5.
- ↑ Brown, p. 208.