ਦਰੌਪਦੀ
ਦਰੌਪਦੀ (द्रौपदी) | |
---|---|
ਦੇਵਨਾਗਰੀ | द्रौपदी |
ਦਰੌਪਦੀ (ਸੰਸਕ੍ਰਿਤ: द्रौपदी) ਨੂੰ ਭਾਰਤੀ ਮਹਾਕਾਵਿ, ਮਹਾਭਾਰਤ ਵਿੱਚ ਤੀਜਾ ਅਹਿਮ ਪਾਤਰ ਵਰਣਿਤ ਕੀਤਾ ਗਿਆ ਹੈ।[2] ਮਹਾਕਾਵਿ ਅਨੁਸਾਰ, ਇਸ ਦਾ ਜਨਮ ਦਰੁਪਦ ਦੀ ਪੁੱਤਰੀ ਵਜੋਂ ਹਵਨ-ਕੁੰਡ ਤੋਂ ਹੋਇਆ ਜੋ ਪਾਂਚਾਲ ਦਾ ਰਾਜਾ ਸੀ। ਇਹ ਪੰਜ ਪਾਂਡਵਾਂ ਦੀ ਸਾਂਝੀ ਪਤਨੀ ਸੀ ਜੋ ਆਪਣੇ ਸਮੇਂ ਦੀ ਬਹੁਤ ਖ਼ੁਬਸੂਰਤ ਔਰਤ ਸੀ। ਦਰੌਪਦੀ ਦੇ ਪੰਜ ਪੁੱਤਰ ਸਨ ਜੋ ਇਸਨੂੰ ਪੰਜ ਪਾਂਡਵਾਂ ਤੋਂ ਇੱਕ-ਇੱਕ ਸੀ; ਯੁਧਿਸ਼ਟਰ ਤੋਂ ਪ੍ਰਤੀਵਿਨਧਯ, ਭੀਮ ਤੋਂ ਸੁਤਸੋਮ, ਅਰਜੁਨ ਤੋਂ ਸਰੁਤਕਰਮ, ਨਕੁਲ ਤੋਂ ਸੱਤਨਿਕ ਅਤੇ ਸਹਦੇਵ ਤੋਂ ਸਰੁਤਸੇਨ।
ਜਨਮ
[ਸੋਧੋ]ਗੁਰੂ ਦਰੋਣਾਚਾਰਯਾ ਦੇ ਕਹਿਣ ਉੱਤੇ ਅਰਜੁਨ ਨੇ ਪਾਂਚਾਲ ਦੇ ਰਾਜਾ ਦਰੁਪਦ ਨੂੰ ਯੁੱਧ ਹਰਾਇਆ। ਦਰੋਣਾ ਤੋਂ ਬਦਲਾ ਲੈਣ ਲਈ ਦਰੁਪਦ ਨੇ ਮਹਾ-ਹਵਨ (ਮਹਾ-ਯੱਗ) ਕੀਤਾ ਜਿਸ ਵਿਚੋਂ ਦਰੌਪਦੀ ਅਤੇ ਉਸ ਦੇ ਭਰਾ ਧਰਿਸ਼ਟਦੁਯਮਨ ਦਾ ਜਨਮ ਹੋਇਆ।[3]
ਦਰੌਪਦੀ ਦਾ ਹੁਲੀਆ
[ਸੋਧੋ]ਮਹਾਕਾਵਿ ਮਹਾਭਾਰਤ ਵਿੱਚ ਦਰੌਪਦੀ ਨੂੰ ਬਹੁਤ ਜ਼ਿਆਦਾ ਖੁਬਸੂਰਤ ਵਰਣਿਤ ਕੀਤਾ ਗਿਆ ਹੈ। ਇਹ ਆਪਣੇ ਸਮੇਂ ਦੀ ਸੁੰਦਰ ਔਰਤਾਂ ਵਿਚੋਂ ਇੱਕ ਸੀ ਜਿਸਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ ਸਨ।
ਪਾਂਡਵਾਂ ਨਾਲ ਵਿਆਹ
[ਸੋਧੋ]ਦਰੁਪਦ ਨੇ ਦਰੌਪਦੀ ਦਾ ਵਿਆਹ ਅਰਜੁਨ ਨਾਲ ਕਰਣ ਦਾ ਸੰਕਲਪ ਕੀਤਾ। ਦਰੁਪਦ ਨੇ ਦਰੌਪਦੀ ਲਈ ਇੱਕ ਸਵਯਂਵਰ ਪ੍ਰਤੀਯੋਗਤਾ ਰਚਾਉਣ ਦੀ ਘੋਸ਼ਣਾ ਕੀਤੀ ਜਿਸ ਵਿੱਚ ਜਿੱਤਣ ਵਾਲੇ ਨੂੰ ਦਰੌਪਦੀ ਦਾ ਪਤੀ ਸਵੀਕਰਿਆ ਜਾਵੇਗਾ।
ਹਵਾਲੇ
[ਸੋਧੋ]- ↑ "PRASHATI DRUPADA". geni.com. March 3, 2015. Retrieved 2015-04-29.
- ↑
- Mahasweta Devi (6 December 2012). "Draupadi". In Gayatri Chakravorty Spivak (ed.). In Other Worlds: Essays In Cultural Politics. Routledge. p. 251. ISBN 978-1-135-07081-6.
- Alf Hiltebeitel (1 January 1991). The cult of Draupadī: Mythologies: from Gingee to Kurukserta. Motilal Banarsidass Publishe. p. ii. ISBN 978-81-208-1000-6.
- Wendy Doniger (March 2014). On Hinduism. Oxford University Press. p. 533. ISBN 978-0-19-936007-9.
- Devdutt Pattanaik (1 September 2000). The Goddess in India: The Five Faces of the Eternal Feminine. Inner Traditions / Bear & Co. p. 98. ISBN 978-1-86377-537-6.
- ↑ Jones, Constance (2007). Encyclopedia of Hinduism. New York: Infobase Publishing. p. 136. ISBN 0-8160-5458-4.