ਸਮੱਗਰੀ 'ਤੇ ਜਾਓ

ਥਿਓਡੋਰ ਹਰਜ਼ਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਥੀਓਡੋਰ ਹਰਜ਼ਲ
ਥੀਓਡੋਰ ਹਰਜ਼ਲ
ਜਨਮ
ਬੇਂਜਾਮਿਨ ਜ਼ੇ'ਏਵ ਹਰਜ਼ਲ

(1860-05-02)2 ਮਈ 1860
ਮੌਤ3 ਜੁਲਾਈ 1904(1904-07-03) (ਉਮਰ 44)
ਕਬਰ1904–1949: Döblinger Friedhof, Vienna, Austria
1949–present: Mt. Herzl, Jerusalem
31°46′26″N 35°10′50″E / 31.77389°N 35.18056°E / 31.77389; 35.18056
ਨਾਗਰਿਕਤਾAustria-Hungary
ਸਿੱਖਿਆਕਾਨੂੰਨ
ਅਲਮਾ ਮਾਤਰUniversity of Vienna
ਪੇਸ਼ਾਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ, ਰਾਜਨੀਤਕ ਕਾਰਕੁਨ
ਲਈ ਪ੍ਰਸਿੱਧਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ
ਜੀਵਨ ਸਾਥੀ
Julie Naschauer
(ਵਿ. 1889⁠–⁠1904)
ਦਸਤਖ਼ਤ

ਥੀਓਡੋਰ ਹਰਜ਼ਲ (ਹਿਬਰੂ: תאודור הֶרְצֵל; Theodor Herzl; 2 ਮਈ 1860 – 3 ਜੁਲਾਈ 1904) ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਸੀ। ਉਸ ਨੂੰ ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ ਮੰਨਿਆ ਜਾਂਦਾ ਹੈ। ਉਸ ਨੇ ਸੰਸਾਰ ਯਹੂਦੀਵਾਦੀ ਸੰਘ ਬਣਾਇਆ ਅਤੇ ਯਹੂਦੀਆਂ ਦੇ ਫਿਲਿਸਤੀਨ ਆਉਣ ਨੂੰ ਪ੍ਰੋਤਸਾਹਿਤ ਕੀਤਾ ਤਾਂਕਿ ਯਹੂਦੀ ਰਾਜ ਦਾ ਨਿਰਮਾਣ ਕੀਤਾ ਜਾ ਸਕੇ।

ਮੁੱਢਲੀ ਜ਼ਿੰਦਗੀ

[ਸੋਧੋ]
ਹਰਜ਼ਲ ਅਤੇ ਉਸ ਦਾ ਪਰਿਵਾਰ, ਅੰ. 1866-1873

ਹਰਜ਼ਲ ਦਾ ਜਨਮ ਪੈੱਸਟ, ਪੂਰਬੀ, ਬੂਡਪੈਸਟ, ਹੰਗਰੀ ਦੀ ਬਾਦਸ਼ਾਹਤ (ਹੁਣ ਹੰਗਰੀ) ਦੇ ਜਿਆਦਾਤਰ ਫਲੈਟ ਹਿੱਸੇ ਵਿੱਚ, ਇੱਕ ਧਰਮ ਨਿਰਪੱਖ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਪਰਿਵਾਰ ਜ਼ੀਮੋਨੀ (ਅੱਜ ਜੇਮੁਨ, ਸਰਬੀਆ) ਮੂਲ ਦਾ ਸੀ।[1] ਉਹ ਜਰਮਨ ਭਾਸ਼ਾਈ ਜੀਨੀ ਅਤੇ ਜੇਕਬ ਹਰਜ਼ਲ ਦਾ ਦੂਜਾ ਬੱਚਾ ਸੀ।

ਜੇਕਬ ਹਰਜ਼ਲ (1836-1902) ਇੱਕ ਬਹੁਤ ਹੀ ਸਫਲ ਵਪਾਰੀ ਸੀ। ਹਰਜ਼ਲ ਦੀ ਇੱਕ ਭੈਣ, ਪੌਲੀਨ ਉਸ ਤੋਂ ਇੱਕ ਸਾਲ ਵੱਡੀ ਸੀ, ਜਿਸ ਦੀ 18 ਸਾਲ ਦੀ ਉਮਰੇ ਟਾਈਫਸ ਦੇ ਨਾਲ 7 ਫਰਵਰੀ, 1878 ਨੂੰ ਅਚਾਨਕ ਮੌਤ ਹੋ ਗਈ ਸੀ।

ਨੌਜਵਾਨ ਹਰਜ਼ਲ ਨੇ ਸਵੇਜ ਨਹਿਰ ਦੇ ਬਿਲਡਰ ਫਰਦੀਨੰਦ ਦੇ ਲੈਸੈਪਸ ਦੇ ਨਕਸ਼ੇ ਕਦਮ ਤੇ ਚੱਲਣ ਦਾ ਮਨ ਬਣਾਇਆ ਸੀ, ਪਰ ਜਦ ਉਹ ਵਿਗਿਆਨ ਦੀ ਪੜ੍ਹਾਈ ਵਿੱਚ ਸਫ਼ਲ ਨਾ ਰਿਹਾ ਅਤੇ ਇਸ ਦੀ ਬਜਾਏ ਕਵਿਤਾ ਅਤੇ ਸਮਾਜ ਵਿਗਿਆਨ ਵੱਲ ਝੁਕ ਗਿਆ। ਬਾਅਦ ਨੂੰ ਇਹ ਜਨੂੰਨ ਪੱਤਰਕਾਰੀ ਵਿੱਚ ਸਫਲ ਕੈਰੀਅਰ ਵਿੱਚ ਅਤੇ ਨਾਟਕਕਰੀ ਮੋੜ ਕੱਟ ਗਿਆ।[2] ਜਵਾਨ ਉਮਰੇ ਉਸ ਨੂੰ ਆਪਣੀ ਜਰਮਨ ਨਾਗਰਿਕਤਾ ਤੇ ਫਖ਼ਰ ਸੀ। ਉਹ ਜਰਮਨ ਲੋਕਾਂ ਨੂੰ ਮੱਧ ਯੂਰਪ ਵਿੱਚ ਸਭ ਤੋਂ ਵਧੀਆ ਸੰਸਕਾਰੀ ਲੋਕ ਸਮਝਦਾ ਸੀ ਅਤੇ ਉਸ ਨੇ ਆਤਮ ਨਿਰਮਾਣ (ਬਿਲਡੁੰਗ) ਦਾ ਜਰਮਨ ਆਦਰਸ਼ ਅਪਣਾ ਲਿਆ ਸੀ। ਇਸ ਅਨੁਸਾਰ ਗੇਟੇ ਅਤੇ ਸ਼ੇਕਸਪੀਅਰ ਦੇ ਮਹਾਨ ਸਾਹਿਤ ਨੂੰ ਪੜ੍ਹਨ ਨਾਲ ਬੰਦਾ ਜੀਵਨ ਵਿੱਚ ਸੋਹਣੀਆਂ ਚੀਜ਼ਾਂ ਦੀ ਕਦਰ ਕਰਨ ਦੇ ਸਮਰਥ ਹੋ ਸਕਦਾ ਹੈ, ਅਤੇ ਨੈਤਿਕ ਤੌਰ 'ਤੇ ਬਿਹਤਰ ਇਨਸਾਨ ਬਣ ਸਕਦਾ ਹੈ (ਬਿਲਡੁੰਗ ਸਿਧਾਂਤ ਸੁਹੱਪਣ ਅਤੇ ਚੰਗਿਆਈ ਨੂੰ ਬਰਾਬਰ ਸਮਝਣ ਵੱਲ ਰੁਚਿਤ ਹੈ)।[3]

ਹਵਾਲੇ

[ਸੋਧੋ]
  1. Theodor's father and grandfather were born in Zemun. See Loker, Zvi (2007). "Zemun". In Berenbaum, Michael; Skolnik, Fred. Encyclopedia Judaica. 1 (2nd ed.). Detroit: Macmillan Reference. pp. 507–508. https://www.jewishvirtuallibrary.org/jsource/judaica/ejud_0002_0021_0_21490.html. Retrieved 2013-11-01.  Archived 2018-06-21 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2018-06-21. Retrieved 2016-10-12.
  2. Elon, Amos (1975). Herzl, p.21-22, New York: Holt, Rinehart and Winston. ISBN 978-0-03-013126-4.
  3. Buruma, Ian Anglomania An European Love Affair, New York: Vintage Books, 1998 page 180.