ਸਮੱਗਰੀ 'ਤੇ ਜਾਓ

ਤਿੰਨ ਸਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਿੰਨ ਸਾਲ ( ਰੂਸੀ: Три года, romanized: Tri goda ) ਐਂਤਨ ਚੈਖ਼ਵ ਦਾ ਲਿਖਿਆ 1895 ਦਾ ਇੱਕ ਨਾਵਲ ਹੈ ਜੋ ਮੂਲ ਵਿੱਚ ਰੂਸਕਾਯਾ ਮਾਈਸਲ ਦੇ ਜਨਵਰੀ ਅਤੇ ਫਰਵਰੀ 1895 ਦੇ ਅੰਕ ਵਿੱਚ ਪ੍ਰਕਾਸ਼ਤ ਹੋਇਆ ਸੀ। [1] 130 ਪੰਨਿਆਂ 'ਤੇ ਇਹ ਚੈਖ਼ਵ ਦਾ ਦੂਜਾ ਸਭ ਤੋਂ ਲੰਬਾ ਬਿਰਤਾਂਤ ਹੈ। [2] [3] ਕਹਾਣੀ ਸਮਾਜ ਦੀ ਤਰੱਕੀ ਬਾਰੇ ਇੱਕ ਨਕਾਰਾਤਮਕ ਰੁੱਖ ਲੈਂਦੀ ਹੈ, ਜਿਸ ਵਿੱਚ ਸਿਆਸੀ ਹੱਲ ਪੇਸ਼ ਕੀਤੇ ਬਿਨਾਂ ਵਪਾਰੀ ਅਤੇ ਫੈਕਟਰੀ ਮਾਲਕ ਵਰਗ ਦੇ ਵਿਅਕਤੀਆਂ ਅਤੇ ਉਹਨਾਂ ਦੇ ਮਜ਼ਦੂਰਾਂ ਨੂੰ ਪੇਸ਼ ਕੀਤਾ ਗਿਆ ਹੈ। [4]

ਪਿਛੋਕੜ

[ਸੋਧੋ]

ਸਤੰਬਰ 1894 ਦੇ ਇੱਕ ਪੱਤਰ ਵਿੱਚ ਚੈਖ਼ਵ ਨੇ ਮਾਰੀਆ ਚੈਖ਼ਵਾ ਨੂੰ ਸੂਚਿਤ ਕੀਤਾ ਕਿ ਉਹ ਰੁਸਕਾਯਾ ਮਾਈਸਲ ਲਈ ਮਾਸਕੋ ਜੀਵਨ ਬਾਰੇ ਇੱਕ ਨਾਵਲ ਲਿਖ ਰਿਹਾ ਹੈ। ਗਾਇਕਾ ਏਲੇਨਾ ਸ਼ਾਵਰੋਵਾ [5] ਨੂੰ ਆਪਣੇ ਦਸੰਬਰ ਦੇ ਪੱਤਰ ਵਿੱਚ ਉਸਨੇ ਕੰਮ ਦੇ ਚੱਲ ਰਹੇ ਤਰੀਕੇ ਨਾਲ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ। "ਮੂਲ ਵਿਚਾਰ ਇੱਕ ਚੀਜ਼ ਸੀ, ਪਰ ਇਸ ਵਿੱਚੋਂ ਕੁਝ ਵੱਖਰਾ ਵਿਕਸਤ ਹੁੰਦਾ ਹੈ, ਕੁਝ ਕਿਤੇ ਵੱਧ ਥੱਕਿਆ ਹਾਰਿਆ। ...ਮੈਂ ਇਹਨਾਂ ਸਾਰੀਆਂ ਆਦਤਾਂ ਬਾਰੇ ਲਿਖ ਲਿਖ ਕੇ ਅੱਕ ਗਿਆ ਹਾਂ, ਮੈਂ ਭੂਤਾਂ ਬਾਰੇ, ਡਰਾਉਣੀਆਂ, ਜਵਾਲਾਮੁਖੀ ਔਰਤਾਂ ਬਾਰੇ, ਜਾਦੂਗਰਾਂ ਬਾਰੇ ਲਿਖਣਾ ਚਾਹੁੰਦਾ ਹਾਂ, ਪਰ ਅਫ਼ਸੋਸ! - ਉਹ ਮੇਰੇ ਤੋਂ ਜੋ ਮੰਗ ਕਰਦੇ ਹਨ ਉਹ ਹੈ ਇਵਾਨ ਗੈਵਰੀਲੋਵਿਚ ਅਤੇ ਉਨ੍ਹਾਂ ਦੀਆਂ ਪਤਨੀਆਂ ਬਾਰੇ ਸਹੀ-ਸੋਚ ਵਾਲੇ ਨਾਵਲ।" [1]

ਆਲੋਚਕਾਂ ਦੀ ਨਜ਼ਰ ਵਿੱਚ

[ਸੋਧੋ]

ਆਮ ਤੌਰ 'ਤੇ ਨਾਵਲ ਦਾ ਹੁੰਗਾਰਾ ਨਿਘਾ ਸੀ, ਭਾਵੇਂ ਕੁਝ ਸਮੀਖਿਅਕਾਂ ਨੂੰ ਪਲਾਟ 'ਧੁੰਦਲਾ' ਅਤੇ ਇਸਦੇ ਪਾਤਰ 'ਸਕੈਚੀ' ਲੱਗੇ। ਅਲੈਗਜ਼ੈਂਡਰ ਸਕਾਬੀਚੇਵਸਕੀ ਨੇ ਨਾਵਲ ਦੀ ਸਕਾਰਾਤਮਕ ਸਮੀਖਿਆ ਕੀਤੀ ਅਤੇ ਅਲੈਕਸੀ ਲਾਪਤੇਵ ਪਾਤਰ ਨਾਲ ਆਪਣੀ ਖੁਸ਼ੀ ਪ੍ਰਗਟ ਕੀਤੀ ਜਿਸਨੂੰ ਉਸਨੇ 'ਜ਼ਮੋਸਕਵੋਰੇਚਯ ਦਾ ਹੈਮਲੇਟ' ਕਿਹਾ। [6]

ਹਵਾਲੇ

[ਸੋਧੋ]
  1. 1.0 1.1 Muratova, K. D. Commentaries to Три года. The Works by A.P. Chekhov in 12 volumes. Khudozhestvennaya Literatura. Moscow, 1960. Vol. 7, pp. 542-547
  2. Michael C. Finke Seeing Chekhov: Life and Art 2005 0801443156 p.128 "Three Years - The theme of degeneration plays out in a merchant milieu very close to the Chekhov family's own in the 1895 "Three Years" ("Tri goda"), Chekhov's second-longest narrative."
  3. Walter Horace Bruford Chekhov and His Russia: A Sociological Study 2003-0415178096 p180 "Chekhov's Three years (1895) is a small-scale Buddenbrooks, written six years before Thomas Mann's masterpiece, and eleven years before the first part of the Forsyte Saga. In his epigrammatic way, the author gives us in 130 pages, and the story of just three years, the same feeling for the inevitable differentiation of successive generations which Mann and Galsworthy elaborate at much greater length."
  4. Rose Whyman Anton Chekhov 2010 1136913637 "Modernization was not a panacea: he rejected the myth of progress, the idea that any one economic system, form of government, artistic approach, religious or philosophical system, could lead towards a utopian future, discussing the issue by means of the polarized attitudes of characters in Three Years. ... Three Years and In the Ravine (1900) feature factory owners and workers. "
  5. Elena Mikhaylovna Shavrova sent more than twenty of her stories to Chekhov who liked them, reviewed for her and edited. She failed to develop into a serious writer as he hoped she would, but their ten years' correspondence (which started in 1889, when she was 15) resulted in more than 200 letters.
  6. The News and Stockbrokers Gazette, 1895, No.107, 2 May