ਸਮੱਗਰੀ 'ਤੇ ਜਾਓ

ਜੋਅ ਜੋਨਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਅ ਜੋਨਸ
ਸਤੰਬਰ 2010 ਵਿੱਚ ਜੋਅ ਜੋਨਸ
ਜਨਮ
ਜੋਸਫ਼ ਐਡਮ ਜੋਨਸ

(1989-08-15) ਅਗਸਤ 15, 1989 (ਉਮਰ 35)
ਪੇਸ਼ਾ
  • ਗਾਇਕ
  • ਗੀਤਕਾਰ
  • ਅਦਾਕਾਰ
  • ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ2004–ਹੁਣ ਤੱਕ
ਸਾਥੀਸੋਫੀ ਟਰਨਰ (ਮੰਗਣੀ)
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼
  • ਵੋਕਲਜ਼
  • ਗਿਟਾਰ
  • ਪਿਆਨੋ
ਲੇਬਲ
  • ਵਾਲਟ ਡਿਜ਼ਨੀ ਰਿਕਾਰਡਜ਼
  • ਹਾਲੀਵੁੱਡ ਰਿਕਾਰਡਜ਼
  • ਜੋਨਸ ਰਿਕਾਰਡਜ਼

ਜੋਸਫ਼ ਐਡਮ ਜੋਨਸ (ਜਨਮ 15 ਅਗਸਤ 1989)[1] ਇੱਕ ਅਮਰੀਕੀ ਗਾਇਕ, ਗੀਤਕਾਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ ਹੈ। ਜੋਨਸ ਨੇ ਆਪਣੇ ਭਰਾਵਾਂ ਕੇਵਿਨ ਅਤੇ ਨਿਕ ਨਾਲ ਮਿਲ ਕੇ ਜੋਨਸ ਬਰਦਰਜ਼ ਨਾਮਕ ਬੈਂਡ ਸੀ ਸਥਾਪਨਾ ਕੀਤੀ। ਗਰੁੱਪ ਨੇ 2006 ਵਿੱਚ ਕੋਲੰਬੀਆ ਲੇਬਲ ਦੁਆਰਾ ਆਪਣੀ ਪਹਿਲੀ ਸਟੂਡੀਓ ਐਲਬਮ ਇਟਸ ਆਲ ਅਬਾਊਟ ਟਾਈਮ ਜਾਰੀ ਕੀਤੀ, ਜੋ ਕਿ ਵਪਾਰਕ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਹਾਲੀਵੁੱਡ ਰਿਕਾਰਡਜ਼ ਨਾਲ ਇਕਰਾਰਨਾਮੇ ਤੋਂ ਬਾਅਦ ਗਰੁੱਪ ਨੇ ਜੋਨਸ ਬਰਦਰਜ਼ (2007) ਨਾਮ ਦੀ ਐਲਬਮ ਰਿਲੀਜ਼ ਕੀਤੀ, ਜੋ ਕਿ ਬਹੁਤ ਸਫਲ ਰਹੀ। ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਅਤੇ ਆਪਣੀ ਖੁਦ ਦੀ ਲੜੀ ਦੇ ਦੋ, ਜੋਨਸ ਬ੍ਰਦਰਜ਼: ਲਿਵਿੰਗ ਦਿ ਡਰੀਮ (2008-2010) ਅਤੇ ਜੋਨਸ (2009-2010) ਵਿੱਚ ਕੰਮ ਕਰਨ 'ਤੇ ਡਿਜਨੀ ਚੈਨਲ ਪ੍ਰਮੁੱਖ ਸਿਤਾਰੇ ਬਣ ਗਏ।

ਬੈਂਡ ਦੇ ਤੀਜੇ ਸਟੂਡੀਓ ਐਲਬਮ, ਏ ਲਿਟਟਲ ਬਿੱਟ ਲੌਂਗਰ (2008) ਨੇ ਇਸ ਗੁੱਪ ਦੀ ਵਪਾਰਕ ਸਫਲਤਾ ਨੂੰ ਜਾਰੀ ਰੱਖਿਆ, ਐਲਬਮ ਦਾ ਮੁੱਖ ਗਾਣਾ "ਬਰਨਿੰਗ ਅੱਪ' ਬਿਲਬੋਰਡ ਹੌਟ 100 ਦੇ ਚਾਰਟ ਉੱਤੇ ਚੋਟੀ ਦੇ ਪੰਜ ਗਾਣਿਆਂ ਵਿੱਚ ਰਿਹਾ। ਉਹਨਾਂ ਦੀ ਚੌਥੀ ਐਲਬਮ ਲਾਈਨਜ਼, ਵਾਇਨਜ਼ ਐਂਡ ਟਰਾਇਂਗ ਟਾਇਮਜ਼ (2009) ਵੀ ਸਫਲ ਰਹੀ। ਜੋਨਸ ਬਰਦਰਜ਼ ਗਰੁੱਪ ਤੋਂ ਬਾਅਦ ਉਸਨੇ ਆਪਣੀ ਐਲਬਮ ਫਾਸਟਲਾਈਫ (2011) ਰਿਲੀਜ਼ ਕੀਤੀ ਜੋ ਕਿ ਦਰਮਿਆਨੀ ਵਪਾਰਕ ਸਫਲ ਰਹੀ।

ਮੁੱਢਲਾ ਜੀਵਨ

[ਸੋਧੋ]

ਜੋਨਸ ਦਾ ਜਨਮ 15 ਅਗਸਤ 1989 ਨੂੰ ਡਾਲਸ ਟੈਕਸਾਸ, ਅਮਰੀਕਾ ਵਿਖੇ, ਡੈਨੀਜ਼ ਅਤੇ ਪਾਲ ਕੇਵਿਨ ਜੋਨਸ ਦੇ ਘਰ ਹੋਇਆ ਸੀ।[2] ਉਸਦਾ ਪਿਤਾ ਇੱਕ ਗੀਤਕਰ, ਸੰਗੀਤਕਾਰ ਅਤੇ ਅਸੈਂਬਲੀਜ਼ ਆਫ ਗਾਡ ਵਿੱਚ ਸਾਬਕਾ ਨਿਯੁਕਤ ਮੰਤਰੀ ਹੈ ਜਦੋਂ ਕਿ ਉਸਦੀ ਮਾਂ ਇੱਕ ਸਾਬਕਾ ਸੈਨਤ ਭਾਸ਼ਾ ਅਧਿਆਪਿਕਾ ਅਤੇ ਗਾਇਕਾ ਹੈ।[3][4][5] ਜੋਅ ਦਾ ਇੱਕ ਵੱਡਾ ਭਰਾ ਕੇਵਿਨ ਅਤੇ ਦੋ ਛੋਟੇ ਭਰਾ ਫਰੈਂਕੀ ਅਤੇ ਨਿਕ ਹਨ।[6]

ਹਵਾਲੇ

[ਸੋਧੋ]
  1. "Joe Jonas Biography". AllMusic.com. Retrieved 2013-12-02.
  2. "Archived copy". Archived from the original on June 22, 2008. Retrieved 2009-02-27. {{cite web}}: Unknown parameter |deadurl= ignored (|url-status= suggested) (help)CS1 maint: archived copy as title (link)
  3. "The Jonas Brothers: It's full scream ahead". Los Angeles Times. 2009-02-26. Retrieved 2010-07-25.
  4. Jac Chebatoris (2008-01-26). "The Boy Band Next Door". Newsweek. Retrieved 2010-07-25.
  5. Cotliar, Sharon (2010-06-25). "Growing Up Jonas". People Magazine. Retrieved 2010-07-23.
  6. Kaufman, Gil (February 7, 2005). "The New Boy Bands". MTV. Archived from the original on November 28, 2014. Retrieved August 22, 2008. {{cite web}}: Unknown parameter |deadurl= ignored (|url-status= suggested) (help)