ਕਿਰਨ ਖੇਰ
ਕਿਰਨ ਖੇਰ | |
---|---|
ਲੋਕ ਸਭਾ ਮੈਂਬਰ | |
ਦਫ਼ਤਰ ਵਿੱਚ ਮਈ 2014–ਜਾਰੀ | |
ਹਲਕਾ | ਚੰਡੀਗੜ੍ਹ, |
ਨਿੱਜੀ ਜਾਣਕਾਰੀ | |
ਜਨਮ | ਕਿਰਨ ਠਾਕੁਰ ਸਿੰਘ 14 ਜੂਨ 1955 ਪੰਜਾਬ, ਭਾਰਤ |
ਜੀਵਨ ਸਾਥੀ | ਅਨੁਪਮ ਖੇਰ (1985-ਮੌਜੂਦਾ) ਗੌਤਮ ਬੇਰੀ (ਤਲਾਕ) |
ਬੱਚੇ | ਸਿਕੰਦਰ ਖੇਰ (ਪਹਿਲੇ ਪਤੀ ਗੌਤਮ ਬੇਰੀ ਦਾ ਪੁੱਤਰ) |
ਕਿੱਤਾ | ਅਦਾਕਾਰਾ, ਸਿਆਸੀ ਆਗੂ |
ਕਿਰਨ ਖੇਰ ਇੱਕ ਇੱਕ ਭਾਰਤੀ ਥੀਏਟਰ, ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ, ਗਾਇਕਾ, ਇੰਟਰਟੇਨਮੈਂਟ ਨਿਰਮਾਤਾ, ਟੀਵੀ ਟਾਕ ਸ਼ੋਅ ਹੋਸਟ ਇੱਕ ਮੈਂਬਰ ਅਤੇ ਸਿਆਸੀ ਆਗੂ ਹੈ। ਵਰਤਮਾਨ ਸਮੇਂ ਇਹ ਚੰਡੀਗੜ ਸੰਸਦੀ ਖੇਤਰ ਤੋਂ ਲੋਕ ਸਭਾ ਮੈਂਬਰ ਹੈ। ਉਹ ਅਨੂਪਮ ਖੇਰ ਦੀ ਪਤਨੀ ਹੈ। ਮਈ 2014 ਵਿੱਚ, ਉਹ ਚੰਡੀਗੜ੍ਹ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ, ਲੋਕ ਸਭਾ ਲਈ ਚੁਣੀ ਗਈ। ਕਿਰਨ ਖੇਰ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ।
ਪਰਿਵਾਰ
[ਸੋਧੋ]ਕਿਰਨ ਖੇਰ ਦਾ ਜਨਮ 14 ਜੂਨ, 1955 ਨੂੰ ਇੱਕ ਭਾਰਤੀ ਪੰਜਾਬੀ ਜਾਟ ਸਿੱਖ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਚੰਡੀਗੜ੍ਹ ਵਿੱਚ ਵੱਡੀ ਹੋਈ ਸੀ।[1][2] ਉਸ ਦਾ ਨਾਮ ਉਸ ਦੇ ਮਾਪਿਆਂ ਦੁਆਰਾ 'ਕਿਰਨ' ਰੱਖਿਆ ਗਿਆ ਸੀ ਅਤੇ ਉਸਦਾ ਪੂਰਾ ਨਾਮ 'ਕਿਰਨ ਠਾਕਰ ਸਿੰਘ' ਸੀ। ਗੌਤਮ ਬੇਰੀ ਨਾਲ ਉਸਦੇ ਪਹਿਲੇ ਵਿਆਹ ਦੇ ਸਮੇਂ ਦੌਰਾਨ, ਉਹ 'ਕਿਰਨ ਬੇਰੀ' ਵਜੋਂ ਜਾਣੀ ਜਾਂਦੀ ਸੀ। ਜਦੋਂ ਉਸ ਨੇ ਅਨੁਪਮ ਖੇਰ ਨਾਲ ਵਿਆਹ ਕਰਵਾ ਲਿਆ ਤਾਂ ਉਸਨੇ ਆਪਣਾ ਪਹਿਲਾ ਨਾਂ ਦੁਬਾਰਾ ਰੱਖ ਲਿਆ ਅਤੇ ਨਾਲ ਹੀ ਆਪਣੇ ਦੂਜੇ ਪਤੀ ਦੇ ਨਾਮ ਵੀ ਜੋੜ ਲਿਆ ਜਿਸ ਨੂੰ 'ਕਿਰਨ ਠੱਕਰ ਸਿੰਘ ਖੇਰ' ਕਿਹਾ ਜਾਂਦਾ ਹੈ। ਬਾਅਦ ਦੀ ਜ਼ਿੰਦਗੀ ਵਿੱਚ, ਉਸ ਨੇ ਅੰਕ ਸ਼ਾਸਤਰ ਵਿੱਚ ਪੱਕਾ ਵਿਸ਼ਵਾਸ ਰੱਖਦੀ ਹੈ ਅਤੇ 2003 ਵਿੱਚ (48 ਸਾਲ ਦੀ ਉਮਰ 'ਚ), ਉਸ ਨੇ ਆਪਣਾ ਨਾਮ ਅੰਕ "ਕਿਰਨ" ਤੋਂ ਬਦਲ ਕੇ "ਕੀਰੋਨ" ਕਰ ਦਿੱਤਾ, ਆਪਣਾ ਵਿਚਲਾ ਨਾਮ ਛੱਡ ਦਿੱਤਾ, ਅਤੇ 'ਕਿਰਨ ਖੇਰ' ਰੱਖ ਲਿਆ।
ਕਿਰਨ ਦਾ ਇੱਕ ਭਰਾ ਅਤੇ ਦੋ ਭੈਣਾਂ ਹਨ। ਉਸ ਦੇ ਭਰਾ, ਕਲਾਕਾਰ ਅਮਰਦੀਪ ਸਿੰਘ, ਦੀ 2003 ਵਿੱਚ ਮੌਤ ਹੋ ਗਈ ਸੀ। ਉਸ ਦੀ ਇੱਕ ਭੈਣ ਅਰਜੁਨ ਅਵਾਰਡ ਜੇਤੂ ਬੈਡਮਿੰਟਨ ਖਿਡਾਰੀ ਕੰਵਲ ਠੱਕਰ ਕੌਰ ਹੈ। ਉਸ ਦੀ ਦੂਜੀ ਭੈਣ ਸ਼ਰਨਜੀਤ ਕੌਰ ਸੰਧੂ, ਭਾਰਤੀ ਨੇਵੀ ਦੇ ਸੇਵਾਮੁਕਤ ਸੀਨੀਅਰ ਅਧਿਕਾਰੀ ਦੀ ਪਤਨੀ ਹੈ।
ਵਿਆਹ
[ਸੋਧੋ]ਕਿਰਨ ਮੱਧ ਪ੍ਰਦੇਸ਼ ਦੇ ਜਬਲਪੁਰ, ਵਿੱਚ ਸਕੂਲ ਗਈ[3] ਅਤੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਵਿੱਚ ਪੂਰੀ ਕੀਤੀ, ਅਤੇ ਫਿਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਤੋਂ ਗ੍ਰੈਜੂਏਟ ਹੋਈ। ਫਿਰ ਉਸ ਨੇ ਮੁੰਬਈ ਦੇ ਇੱਕ ਅਮੀਰ ਵਪਾਰੀ ਗੌਤਮ ਬੇਰੀ ਨਾਲ ਵਿਆਹ ਕੀਤਾ। ਮਾਰਚ, 1979 ਦੇ ਪਹਿਲੇ ਹਫ਼ਤੇ, ਅਤੇ ਉਸ ਦਾ ਇੱਕ ਪੁੱਤਰ, ਸਿਕੰਦਰ ਖੇਰ ਹੋਇਆ।[4]
ਮੁੰਬਈ ਵਿੱਚ, ਕਿਰਨ ਨੇ 1980 ਦੇ ਦਹਾਕੇ ਦੌਰਾਨ ਫਿਲਮ ਇੰਡਸਟਰੀ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ।
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2014 | Punjab 1984 | Satwant Kaur (Shiva's mother) | Punjabi | |
Khoobsurat | Manju (Mili's mother) | Hindi | ||
Total Siyapaa | Asha's Mother | Hindi | ||
2012 | Ajab Gazabb Love | Rashmi Grewal | Hindi | |
2011 | Mummy Punjabi | Baby R. Arora | Hindi | |
2010 | Action Replayy | Bholi Devi | Hindi | |
Milenge Milenge | Tarot Card Reader | Hindi | ||
Alexander the Great | Malayalam | |||
2009 | Kurbaan | Nasreen Aapa | Hindi | |
Kambakkht Ishq | Aunt Dolly | Hindi | ||
2008 | Dostana | Mrs. Acharya / Seema (Sam's mother) | Hindi | |
Saas bahu aur Sensex | Binita Sen | Hindi | ||
Singh Is Kinng | Rose Lady (Sonia's mother) | Hindi | ||
2007 | Om Shanti Om | Bela Makhija (Om's mother) | Hindi | |
Apne | Raavi B. Choudhary | Hindi | ||
Just Married | Shobha Chaturvedi | Hindi | ||
I See You | Mrs. Dutt | Hindi | ||
2006 | Kabhi Alvida Naa Kehna | Kamaljeet 'Kamal' Saran | Hindi | |
Fanaa | Nafisa Ali Begum (Zooni's mother) | Hindi | ||
Rang De Basanti | Mitro (DJ's Mother) | Hindi | ||
2005 | Mangal Pandey: The Rising | Lol Bibi | Hindi | |
It Could Be You | Mrs. Dhillon | English | ||
2004 | Veer-Zaara | Mariam Hayaat Khan (Zaara's mother) | Hindi | |
Hum Tum | Parminder 'Bobby' Prakash (Rhea's mother) | Hindi | ||
Main Hoon Na | Madhu Sharma | Hindi | ||
Khamosh Pani | Veero/Ayesha Khan | Punjabi, Urdu | Lux Style Award for Best Actress | |
2002 | Karz: The Burden of Truth | Savitri Devi | Hindi | |
Devdas | Sumitra Chakraborty | Hindi | ||
2001 | Ehsaas: The Feeling | Antra's mother | Hindi | |
1999 | Bariwali/The Lady of the House | Banalata | Bengali | National Film Award for Best Actress |
1997 | Darmiyaan: In Between | Zeenat Begum | Hindi / Assamese | |
1996 | Sardari Begum | Sardari Begum | Hindi | National Film Award Special Jury Awards |
1988 | Pestonjee | Soona Mistry | Hindi | credited as Kiron Thakursingh-Kher |
1983 | Aasra Pyaar Da | Sheela | Punjabi |
ਟੈਲੀਵਿਜ਼ਨ
[ਸੋਧੋ]ਸਾਲ | ਪ੍ਰੋਗ੍ਰਾਮ | ਭਾਸ਼ਾ | ਭੂਮਿਕਾ | ਨੋਟਸ |
---|---|---|---|---|
2014 | Kitni Girhain Baaki Hain | Urdu | Herself | Narrator[5] |
2009- | India's Got Talent | Hindi | Judge | All seasons |
2004 | ER | English | Mrs. Rasgotra | Episode: Damaged |
Prratima | Hindi | |||
1999 | Kanyadaan | Hindi | ||
1999- | Gubbare | Hindi | ||
1988 | Isi Bahane | Hindi |
ਹਵਾਲੇ
[ਸੋਧੋ]- ↑ "Sikandar is blessed to have Anupam as his stepfather: Kiran Kher". The Times of India. 25 February 2014. Archived from the original on 27 February 2014. Retrieved 28 February 2014.
- ↑ "Distinguished Alumni". Panjab University. Archived from the original on 4 October 2011. Retrieved 2014-03-15.
- ↑ "Shifting roles, yet 'keeping it real'". Hindustan Times (in ਅੰਗਰੇਜ਼ੀ). 2014-04-03. Archived from the original on 7 February 2019. Retrieved 2019-06-04.
- ↑ Kiran Kher on her son, Sikander Archived 10 December 2008 at the Wayback Machine. Rediff.com, 2 June 2008.
- ↑ "Kirron Kher to be the sutradhar in Zindagi's Kitni Girhain Baaki Hain". Tellychakkar. Archived from the original on 15 July 2014. Retrieved 1 July 2014.