ਸਮੱਗਰੀ 'ਤੇ ਜਾਓ

ਕਾਂਗੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਂਗੜਾ
काँगड़ा
ਨਗਰਕੋਟ
ਸ਼ਹਿਰ
ਦੇਸ਼ India
ਰਾਜਹਿਮਾਚਲ ਪ੍ਰਦੇਸ਼
ਜ਼ਿਲ੍ਹਾਕਾਂਗੜਾ
ਉੱਚਾਈ
733 m (2,405 ft)
ਆਬਾਦੀ
 (2005)
 • ਕੁੱਲ9,156
 • ਰੈਂਕਹਿਮਾਚਲ ਪ੍ਰਦੇਸ਼ ਵਿੱਚ 16ਵਾਂ
ਭਾਸ਼ਾਵਾਂ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ 5:30 (IST)

ਪ੍ਰਾਚੀਨ ਕਾਲ ਵਿੱਚ ਤਿਰਗਰਤ ਨਾਮ ਤੋਂ ਪ੍ਰਸਿੱਧ ਕਾਂਗੜਾ ਹਿਮਾਚਲ ਦੀ ਸਭ ਤੋਂ ਖੂਬਸੂਰਤ ਘਾਟੀਆਂ ਵਿੱਚ ਇੱਕ ਹੈ। ਧੌਲਾਧਰ ਪਰਬਤ ਲੜੀ ਦੀ ਓਟ ਵਿੱਚ ਇਹ ਘਾਟੀ ਇਤਿਹਾਸ ਅਤੇ ਸੰਸਕ੍ਰਿਤਕ ਨਜ਼ਰ ਤੋਂ ਮਹੱਤਵਪੂਰਨ ਸਥਾਨ ਰੱਖਦੀ ਹੈ। ਇੱਕ ਜ਼ਮਾਨੇ ਵਿੱਚ ਇਹ ਸ਼ਹਿਰ ਚੰਦਰ ਖ਼ਾਨਦਾਨ ਦੀ ਰਾਜਧਾਨੀ ਸੀ। ਕਾਂਗੜਾ ਦਾ ਚਰਚਾ 3500 ਸਾਲ ਪਹਿਲਾਂ ਵੈਦਿਕ ਯੁੱਗ ਵਿੱਚ ਮਿਲਦਾ ਹੈ। ਪੁਰਾਣ, ਮਹਾਂਭਾਰਤ ਅਤੇ ਰਾਜਤਰੰਗਿਣੀ ਵਿੱਚ ਇਸ ਸਥਾਨ ਦਾ ਜਿਕਰ ਕੀਤਾ ਗਿਆ ਹੈ।

ਨੇੜੇ ਦੇ ਦੇਖਣ ਯੋਗ ਸਥਾਨ
  • ਜੈਅੰਤੀ ਮਾਤਾ ਮੰਦਰ ਕਾਂਗੜੇ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਪੁਰਾਣਾ ਕਾਂਗੜਾ ਵਿੱਖੇ ਸਥਿਤ ਹੈ। ਇਹ ਮੰਦਰ ਬਹੁਤ ਹੀ ਉੱਚੀ ਪਹਾੜੀ ਉਪਰ ਸਥਿਤ ਹੈ। ਇਸ ਮੰਦਰ ਦਾ ਰਸਤਾ ਬਹੁਤ ਹੀ ਮੁਸ਼ਕਲ ਚੜ੍ਹਾਈ ਵਾਲਾ ਅਤੇ ਲਗਭਗ ਢਾਈ ਕਿਲੋਮੀਟਰ ਪੈਦਲ ਯਾਤਰਾ ਵਾਲਾ ਹੈ। ਇਹ ਮੰਦਰ ਲਗਭਗ ਤਿੰਨ ਕਨਾਲਾਂ ਵਿੱਚ ਫੈਲਿਆ ਹੋਇਆ ਹੈ। ਮੰਦਰ ਵਿਖੇ ਜੈਅੰਤੀ ਮਾਤਾ ਦੀ ਪ੍ਰਤਿਮਾ ਅਤੇ ਦੋ ਸ਼ੇਰਾਂ ਦੀਆਂ ਮੁੂਰਤੀਆਂ ਆਪਣੀ ਸ਼ਕਤੀ ਦਾ ਪ੍ਰਤੀਕ ਹਨ। ਪਿੰਡੀ ਦੇ ਰੂਪ ਵਿੱਚ ਸ਼ਿਵ ਭਗਵਾਨ ਦੀ ਮੂਰਤੀ ਵੀ ਸੁਸ਼ੋਭਿਤ ਹੈ। ਇਸ ਮੰਦਰ ਵਿੱਚ ਸਥਿਤ ਪਿੱਪਲ ਦਾ ਵੱਡਾ ਪ੍ਰਾਚੀਨ ਰੁੱਖ ਹੈ। ਇਸ ਮੰਦਰ ਦੇ ਨਜ਼ਦੀਕ ਵਹਿੰਦੀ ਨਦੀ ਠੰਢਕ ਪੈਦਾ ਕਰਦੀ ਰਹਿੰਦੀ ਹੈ।

ਹਵਾਲੇ

[ਸੋਧੋ]