ਇੰਗ੍ਲੈੰਡ ਦਾ ਰਾਜਾ ਹੈਨਰੀ (ਅੱਠਵਾਂ)
ਹੈਨਰੀ ਅੱਠਵਾਂ | |
---|---|
ਤਾਜਪੋਸ਼ੀ | 24 ਜੂਨ 1509 (ਉਮਰ 17 ਸਾਲ) |
ਪੂਰਵ-ਅਧਿਕਾਰੀ | ਹੈਨਰੀ ਸੱਤਵਾਂ |
ਵਾਰਸ | ਏਡਵਰ੍ਡ (ਛੇਵਾਂ) |
ਘਰਾਣਾ | ਟੂਡਰ ਰਾਜਘਰਾਨਾ |
ਪਿਤਾ | ਹੈਨਰੀ ਸੱਤਵਾਂ |
ਦਸਤਖਤ |
ਹੈਨਰੀ ਅੱਠਵਾਂ (28 ਜੂਨ 1491-28 ਜਨਵਰੀ 1547) 21 ਅਪ੍ਰੈਲ 1509 ਤੋਂ ਆਪਣੀ ਮੌਤ ਤਕ ਇੰਗਲੈਂਡ ਦਾ ਰਾਜਾ ਸੀ I ਉਹ ਆਇਰਲੈਂਡ ਦੇ ਲਾਰਡ ਅਤੇ ਫਰਾਂਸ ਦੇ ਸਾਮਰਾਜ ਦਾ ਦਾਅਵੇਦਾਰ ਸੀ। ਹੈਨਰੀ, ਟੂਡਰ ਰਾਜਘਰਾਣੇ[1] ਦਾ ਦੂਜਾ ਰਾਜਾ ਸੀ, ਜਿਸਨੇ ਆਪਣੇ ਪਿਤਾ ਹੈਨਰੀ ਸੱਤਵੇਂ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ I ਆਪਨੇ ਕਈ ਕੰਮਾਂ ਕਾਰਨ ਰਾਜਾ ਹੈਨਰੀ (ਅੱਠਵਾਂ) ਇਤਿਹਾਸ ਵਿੱਚ ਮਸ਼ਹੂਰ ਹੋਇਆ ਹੈ I ਇਸਨੇ ਇੰਗਲੈਂਡ ਨੂੰ ਰੋਮ ਦੀ ਕੈਥੋਲਿਕ ਚਰਚ ਤੋਂ ਅਲਗ ਕਰਕੇ ਇੰਗਲੈਂਡ ਦੀ ਆਪਣੀ ਨਵੀਂ ਐਂਗਲੀਕਨ ਚਰਚ ਦੀ ਸਥਾਪਨਾ ਕੀਤੀ I ਉਸ ਨੇ ਕੁੱਲ ਛੇ ਵਿਆਹ ਕਰਵਾਏ ਸੀI
ਨਿਜੀ ਜੀਵਨ
[ਸੋਧੋ]ਹੈਨਰੀ (ਅੱਠਵਾਂ) ਪਹਿਲੇ ਟੂਡਰ ਰਾਜਾ ਹੈਨਰੀ (ਸੱਤਵਾਂ) ਦਾ ਦੂਸਰਾ ਪੁੱਤਰ ਸੀ I ਹੈਨਰੀ ਦੇ ਰਾਜਾ ਬਨਣ ਦੇ 20 ਦਿਨਾਂ ਮਗਰੋਂ ਇਸਦੇ ਪਿਤਾ ਦੀ ਮੌਤ ਹੋ ਗਈ I ਇਸਦੀ ਪਹਲੀ ਪਤਨੀ ਦਾ ਨਾਂ ਕੈਥਰੀਨ ( ਕਵੀਨ ਆਫ਼ ਏਰਗਨ ) ਸੀ I ਇਸਦੇ ਦੋ ਮਰੇ ਹੋਏ ਬੱਚੇ ਪੈਦਾ ਹੋਏ I ਬਾਅਦ ਵਿੱਚ ਕੈਥਰੀਨ ਨੇ ਮੈਰੀ ਨਾਂ ਦੀ ਇੱਕ ਕੁੜੀ ਨੂੰ ਜਨਮ ਦਿੱਤਾ I ਜੋ ਬਾਅਦ ਵਿੱਚ ਮੈਰੀ (ਪਹਿਲੀ) ਦੇ ਨਾਂ ਤੋਂ ਮਸ਼ਹੂਰ ਹੋਈ I ਹੈਨਰੀ ਨੇ ਕੈਥਰੀਨ ਨੂੰ ਛੱਡ ਦਿੱਤਾ ਤੇ ਮੈਰੀ ਨੂੰ ਆਪਣੀ ਜਾਇਦਾਦ ਤੋ ਬੇਦਖਲ ਕਰ ਦਿੱਤਾ I ਉਸਨੇ ਦੂਜਾ ਵਿਆਹ ਐਨ ਬੁਲੇਨ ਨਾਲ 1533 ਵਿੱਚ ਕਰਵਾ ਲਿਆ I ਉਸਨੇ ਏਲਿਜ਼ਾਬੇਥ ਨਾਂ ਦੀ ਇੱਕ ਕੁੜੀ ਨੂੰ ਜਨਮ ਦਿੱਤਾ ਜੋ ਅੱਗੇ ਚਲਕੇ ਏਲਿਜ਼ਾਬੇਥ (ਪਹਿਲੀ) ਰਾਣੀ ਦੇ ਨਾਂ ਤੇ ਮਸ਼ਹੂਰ ਹੋਈ I ਹੈਨਰੀ ਨੇ ਆਪਣੀ ਪਤਨੀ ਐਨ ਬੁਲੇਨ ਤੇ ਜਾਦੂ-ਟੋਨੇ ਦਾ ਦੋਸ਼ ਲਾਕੇ ਉਸਨੂੰ ਮਰਵਾ ਦਿੱਤਾ ਅਤੇ ਏਲਿਜ਼ਾਬੇਥ ਨੂੰ ਵੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ I ਉਸਨੇ ਤੀਜਾ ਵਿਆਹ ਜੇਨ ਸੈਮੋਰ ਨਾਲ 1536 ਵਿੱਚ ਕਰਵਾਇਆ ਅਤੇ ਉਸਨੇ ਇੱਕ ਮੁੰਡੇ ਰਾਜਕੁਮਾਰ ਏਡਵਰ੍ਡ ਨੂੰ ਜਨਮ ਦਿੱਤਾ I ਜੋ ਅੱਗੇ ਚਲਕੇ ਏਡਵਰ੍ਡ (ਛੇਵਾਂ) ਦੇ ਨਾਂ ਤੋ ਮਸ਼ਹੂਰ ਹੋਇਆ I ਰਾਜਕੁਮਾਰ ਏਡਵਰ੍ਡ ਬਚਪਨ ਤੋਂ ਬੜਾ ਕਮਜ਼ੋਰ ਸੀ I ਇਸ ਤੋਂ ਬਾਅਦ ਉਸਨੇ ਚੋਥਾ ਵਿਆਹ ਐਨ ਆਫ਼ ਕ੍ਲੀਵ੍ਜ਼ ਨਾਲ 1540 ਵਿੱਚ, ਪੰਜਵਾ ਵਿਆਹ ਕੈਥਰੀਨ ਹੋਵਰ੍ਡ ਨਾਲ 1540 ਵਿੱਚ ਹੀ ਅਤੇ ਛੇਵਾਂ ਤੇ ਆਖਿਰੀ ਵਿਆਹ ਕੈਥਰੀਨ ਪਰ ਨਾਲ 1543 ਵਿੱਚ ਕਰਵਾਇਆ I ਇੰਨਾ ਪਤਨੀਆਂ ਤੋਂ ਉਸਨੂੰ ਹੋਰ ਕੋਈ ਔਲਾਦ ਨਹੀਂ ਹੋਈ I 1547 ਵਿੱਚ ਹੈਨਰੀ ਦੀ ਮੌਤ ਹੋ ਗਈ I
ਰਾਜਨੀਤਿਕ ਬਦਲਾਵ
[ਸੋਧੋ]ਜਦੋਂ ਹੈਨਰੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ, ਉਸ ਵੇਲੇ ਰੋਮ ਦੀ ਚਰਚ ਦੇ ਪੋਪ ਨੇ ਇਸਦਾ ਵਿਰੋਧ ਕੀਤਾ I ਹੈਨਰੀ ਨੇ ਏਕਟ ਆਫ ਸੁਪਰੀਮੇਸੀ (ਪਾਸ ਕਰਕੇ ਇੰਗਲੈੰਡ ਦੀ ਆਪਣੀ ਨਵੀਂ ਐਂਗਲੀਕਨ ਚਰਚ ਸਥਾਪਿਤ ਕਰ ਦਿਤੀ I ਇਸ ਨਾਲ ਰੋਮ ਦੀ ਕੈਥੋਲਿਕ ਚਰਚ ਦੇ ਪੋਪ ਦਾ ਕੋਈ ਹੁਕਮ ਇੰਗਲੈੰਡ ਤੇ ਲਾਗੂ ਨਹੀਂ ਸੀ ਹੁੰਦਾ I ਹੁਣ ਇੰਗਲੈੰਡ ਦਾ ਰਾਜਾ ਕਿਸੇ ਪੋਪ ਦੇ ਅਧੀਨ ਨਹੀਂ ਸੀ I
- ↑ "8. ਟੂਡੋਰ ਰਾਜਵੰਸ਼ ਦੇ ਇੰਗਲਡ ਅਤੇ ਉਸ ਦੀ ਪਤਨੀ ਦੀ ਹੈਨਰੀ ਰਾਜਾ ਦੀ ਪਤਨੀ". pa.atomiyme.com. Retrieved 2020-01-07.