ਜ਼ਾਬੁਲ ਸੂਬਾ
ਜ਼ਾਬੁਲ
زابل | |
---|---|
ਦੇਸ਼ | ਅਫ਼ਗਾਨਿਸਤਾਨ |
ਰਾਜਧਾਨੀ | ਕ਼ਲਾਤ |
ਸਰਕਾਰ | |
• ਗਵਰਨਰ | Mohammad Ashraf Naseri |
ਖੇਤਰ | |
• ਕੁੱਲ | 17,343 km2 (6,696 sq mi) |
ਆਬਾਦੀ (2015)[3] | |
• ਕੁੱਲ | 3,04,126 |
• ਘਣਤਾ | 18/km2 (45/sq mi) |
ਸਮਾਂ ਖੇਤਰ | UTC 4:30 |
ISO 3166 ਕੋਡ | AF-ZAB |
ਮੁੱਖ ਭਾਸ਼ਾਵਾਂ | ਪਸ਼ਤੋ |
ਜ਼ਾਬੁਲ (ਫ਼ਾਰਸੀ: ur) ਅਫਗਾਨਿਸਤਾਨ ਦਾ ਇੱਕ ਸੂਬਾ ਹੈ ਜੋ ਉਸ ਦੇਸ਼ ਦੇ ਦੱਖਣ ਵਿੱਚ ਸਥਿਤ ਹੈ। ਇਸ ਪ੍ਰਾਂਤ ਦਾ ਖੇਤਰਫਲ 17,343 ਵਰਗ ਕਿਮੀ ਹੈ ਅਤੇ ਇਸਦੀ ਆਬਾਦੀ ਸੰਨ 2009 ਵਿੱਚ ਲੱਗਪੱਗ 2.8 ਲੱਖ ਸੀ।[4] ਇਸ ਸੂਬੇ ਦੀ ਰਾਜਧਾਨੀ ਕ਼ਲਾਤ (ur) ਨਾਮ ਦਾ ਸ਼ਹਿਰ ਹੈ। ਇਥੇ ਬਹੁਗਿਣਤੀ ਲੋਕ ਪਸ਼ਤੂਨ ਹਨ। ਜ਼ਾਬੁਲ ਸੂਬਾ 19 63 ਵਿੱਚ ਕੰਧਾਰ ਸੂਬੇ ਵਿੱਚੋਂ ਕੱਟ ਕੇ ਬਣਾਇਆ ਗਿਆ ਸੀ। ਇਸਦੀ ਦੱਖਣੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ।
ਭੂਗੋਲ
[ਸੋਧੋ]ਜ਼ਾਬੁਲ ਦੀ ਹੱਦ ਉੱਤਰ ਵਿੱਚ Oruzgan, ਪੱਛਮ ਵਿੱਚ ਕੰਧਾਰ ਅਤੇ ਦੱਖਣੀ ਵਿੱਚ, ਗਜ਼ਨੀ ਅਤੇ ਪੂਰਬ ਵਿੱਚ ਪਾਕਤਿਕਾ ਨਾਲ ਲੱਗਦੀ ਹੈ। ਇਹ ਪੂਰਬ ਵਿੱਚ ਪਾਕਿਸਤਾਨ ਬਾਰਡਰ ਨਾਲ ਲੱਗਦਾ ਹੈ, ਜਿੱਥੇ ਇਹ ਬਲੋਚਿਸਤਾਨ ਦੇ ਜ਼ਿਲ੍ਹੇ ਜ਼ੋਬ ਦੇ ਨਾਲ ਨਾਲ ਹੈ।
ਸੂਬੇ ਦਾ ਖੇਤਰਫਲ 17293 ਕਿਮੀ2 ਹੈ। ਸੂਬੇ ਦਾ ਦੋ-ਪੰਜਾਈ (41%) ਹਿੱਸਾ ਪਹਾੜੀ ਜਾਂ ਅਰਧ ਪਹਾੜੀ ਖੇਤਰ ਹੈ, ਜਦਕਿ ਇਲਾਕੇ ਦਾ ਇੱਕ ਚੁਥਾਈ ਤੋਂ ਵੱਧ ਹਿੱਸਾ (28%) ਪੱਧਰ ਜਮੀਨ ਹੈ।
ਰਾਜਨੀਤੀ ਅਤੇ ਸ਼ਾਸਨ
[ਸੋਧੋ]ਸੂਬੇ ਦਾ ਮੌਜੂਦਾ ਗਵਰਨਰ ਮੁਹੰਮਦ ਅਸ਼ਰਫ ਨਾਸੇਰੀ ਹੈ। ਉਸ ਦਾ ਪੂਰਵਜ ਦਿਲਬਰ ਜਨ ਅਰਮਾਨ ਸੀ। ਸ਼ਹਿਰ ਕ਼ਲਤ ਸੂਬੇ ਦੀ ਰਾਜਧਾਨੀ ਹੈ। ਸਾਰੇ ਅਫਗਾਨਿਸਤਾਨ ਵਿੱਚ ਕਾਨੂੰਨ ਲਾਗੂ ਕਰਨ ਦਾ ਕੰਮ ਅਫਗਾਨ ਨੈਸ਼ਨਲ ਪੁਲਸ (ਏ.ਐਨ.ਪੀ.) ਦੁਆਰਾ ਕੀਤਾ ਜਾਂਦਾ ਹੈ। ਲਾਗਲੇ ਨਾਲ ਜ਼ਾਬੁਲ ਦੀ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਨਾਲ ਲੱਗਦੀ ਸਰਹੱਦ ਦੀ ਨਿਗਰਾਨੀ ਅਫਗਾਨ ਬਾਰਡਰ ਪੁਲੀਸ (ABP) ਕਰਦੀ ਹੈ। ਇਸ ਸੂਬੇ ਦਾ ਸਰਹੱਦੀ ਖੇਤਰ ਪਾਕਿਸਤਾਨ ਵਿੱਚ ਆਉਂਦੇ ਤਾਲਿਬਾਨ ਅਤਿਵਾਦੀਆਂ ਦੁਆਰਾ ਵਰਤਿਆ ਜਾਂਦਾ ਹੈ। ਨੇੜੇ ਦੇ ਭਵਿੱਖ ਵਿੱਚ ਨਵੇਂ ਸਰਹੱਦੀ ਸਟੇਸ਼ਨਾਂ ਦੀ ਉਸਾਰੀ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਸੂਬਾਈ ਪੁਲੀਸ ਮੁਖੀ ਕਾਬੁਲ ਵਿੱਚ ਸਥਿਤ ਗ੍ਰਹਿ ਮੰਤਰਾਲੇ ਦਾ ਪ੍ਰਤੀਨਿਧੀ ਹੈ। ਏ.ਐਨ.ਪੀ. ਦੇ ਨਾਲ ਹੋਰ ਅਫਗਾਨ ਰਾਸ਼ਟਰੀ ਸੁਰੱਖਿਆ ਬਲ ਵੀ ਹਨ, ਜਿਹਨਾਂ ਵਿੱਚ ਸੁਰੱਖਿਆ ਦਾ ਨੈਸ਼ਨਲ ਡਾਇਰੈਕਟੋਰੇਟ ਅਤੇ ਨਾਟੋ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਸੁਰੱਖਿਆ ਸਹਾਇਤਾ ਬਲ ਵੀ ਸ਼ਾਮਲ ਹਨ।
ਆਵਾਜਾਈ
[ਸੋਧੋ]2006 ਵਿੱਚ, ਸੂਬੇ ਦੀ ਪਹਿਲੀ ਹਵਾਈ ਪਟੜੀ ਕ਼ਲਤ ਦੇ ਨੇੜੇ ਚਾਲੂ ਕੀਤੀ ਗਈ ਸੀ। ਇਹ ਅਫਗਾਨ ਨੈਸ਼ਨਲ ਆਰਮੀ ਦੇ ਵਰਤਣ ਲਈ ਬਣਾਈ ਗਈ ਸੀ ਪਰ ਵਪਾਰਕ ਹਵਾਬਾਜ਼ੀ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੋ ਵਾਰ ਹਫ਼ਤਾਵਾਰੀ ਸੇਵਾ ਪੀ.ਆਰ.ਟੀ. ਏਅਰ ਕ਼ਲਤ ਅਤੇ ਕਾਬੁਲ ਦੇ ਵਿਚਕਾਰ ਚਲਾਈ ਗਈ ਸੀ। ਹਵਾਈ ਪਟੜੀ ਪੱਧਰੀ ਨਹੀਂ ਹੈ।[5] ਜ਼ਾਬੁਲ ਸੂਬੇ ਦਾ ਅਫਗਾਨ ਨੈਸ਼ਨਲ ਆਰਮੀ ਮੁੱਖੀ ਮੇਜਰ ਜਨਰਲ ਜਮਾਲੂਦੀਨ ਸਈਦ ਹੈ।ਹੈ[6]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Provinces of Afghanistan on Statoids.
- ↑ "Afghanistan's Provinces – Zabul at USAID". Archived from the original on 2008-07-27. Retrieved 2016-11-08.
{{cite web}}
: Unknown parameter|dead-url=
ignored (|url-status=
suggested) (help) - ↑ Afghanistan at GeoHive
- ↑ The World Factbook: Afghanistan (English) Archived 2017-09-20 at the Wayback Machine., Central Intelligence Agency (CIA), Accessed 27 ਦਸੰਬਰ 2011
- ↑ First Airstrip in Zabul Province Archived 2007-08-07 at the Wayback Machine., USAID Archived 2010-05-27 at the Wayback Machine.
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-03-30. Retrieved 2016-11-28.
{{cite web}}
: Unknown parameter|dead-url=
ignored (|url-status=
suggested) (help)